ਪੰਨਾ:ਮਟਕ ਹੁਲਾਰੇ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਥਾਉਂ ਕਸ਼ਮੀਰ ਬਣ ਗਿਆ,
ਟਕ ਜਗ ਤੋਂ ਨਜਾਰੀ । ਹੈ ਧਰਤੀ ਪਰ ‘ਛੁਹ ਅਸਮਾਨੀ
ਸੰਦਰਤਾ ਵਿਚ ਲਿਸ਼ਕੇ, ਧਰਤੀ ਦੇ ਰਸ, ਸ਼ਾਦ, ਨਜ਼ਾਰੇ,
ਰਮਜ਼ ਅਰਸ਼ ਦੀ ਚਸਕੇ ।

ਡੱਲ।


[ਨ ਗ ਤ ਦੀ ਝੀਲ ਨੀਵੇਂ ਲਕਵੇਂ ਥਾਇ।
ਕੁਦਰਤ ਬਾਗ' ਲਗਾਇਆ, ਉੱਤੇ ਪਾਣੀ ਪਾਇ .
ਅਪਣੀ ਵੱਲੋਂ ਕੱਜਿਆ, ਪਰਦਾ ਪਾਣੀ ਪਾੜ
-ਸੁੰਦਰਤਾ ਨਾ ਲੁਕ ਸਕ,ਰੂਪ ਸਵਾਇਆ ਚਾੜ
ਨਿਖਰ ਸੰਵਰ ਸਿਰ ਕੱਢਿਆ, ਤਖਤਾ ਪਾਣੀ ਸਾਫ
ਵਿਛਿਆ ਹੋਇਆ ਜਾਪਦਾ, ਪਰੀਆਂ ਜਿਉਂ ਕੁਹਕਾਫ ਕਵਲਾਂ ਦਾਂ ਵਿਚ ਨਾਚ ਹੈ ।

-੫੪-