ਪੰਨਾ:ਮਟਕ ਹੁਲਾਰੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸੀਮ ਬਾਗ਼।

ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ ਅਸਾਂ ਤਧੇ ਦੀਆਂ ਡਿਠੀਆਂ, ਠੰਢੀ ਪਰੀ ਗੋਦ 3ਧੇ ਦੀ . ਛਾਵਾਂ ਮਿਠੀਆਂ ਮਿਠੀਆਂ, ਮਾਂ ਨੂੰ ਅਪਣਾ ਬਾਲ ਪਿਆਰਾ ਤੈਨੂੰ ਸਭ ਕੁਈ ਪਯਾਰਾ, ਜੋ ਆਵੇ ਉਸ ਲਾਡ ਲਡਾਵੇਂ, ਠਾਰਾਂ ਦਿੰਦੀਆਂ ਲੁਠੀਆਂ।

ਸ਼ਾਲਾਮਾਰ!

ਜੋਗੀ ਖੜੇ ਚਨਾਰ, ਸ਼ਾਂਤੀ ਵਸ ਰਹੀ, ਨਹਿਰ ਵਹੇ ਵਿਚ ਕਾਰ ਬਿਤੀ ਪ੍ਰਵਾਹ ਜਥੋਂ, ਹਰਿਆ ਹਰਿਆ ਵੰਨ ਮਖ਼ਮਲ ਘਾਹ ਦਾ, ਛਾਇ ਸਹਿਜ ਦਾ ਰੰਗ ਸ਼ਾਂਤਿ ਇਕਾਂਤ ਹੈ। ਫਿਰ ਆਈ ਆਬਸ਼ਾਰ ਪਾਣੀ ਢਹਿ ਪਿਆ। ਅਲਪ ਸੰਗੀਤ ਉਚਾਰ ਮਨ ਨੂੰ ਮੋਹ ਰਿਹਾ, ਰੰਗ ਬਲੌਰੀ ਵੰਨ ਡਿਗਦੇ ਦਾ ਲਸੇ


  • ਝਰਨਾ।

-੫੫-