ਇਹ ਵਰਕਾ ਤਸਦੀਕ ਕੀਤਾ ਗਿਆ ਏ
ਫਿਰ ਕੁਝ ਕਦਮਾਂ ਲੰਘ ਹੇਠਾਂ ਜਾਂਵਦਾ,
ਵਿਚ ਫੁਹਾਰਿਆਂ ਜਾਇ ਉੱਪਰ ਆਂਵਦਾ
ਕਲਾ-ਬਾਜ਼ੀਆਂ ਲਾਇ ਉਛਲੇ ਖੇਡਦਾ
ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ:
ਪਹੁੰਚਾਂ ਮਾਰ ਉਛਾਲ ਪਰ 'ਖਿਚ' ਰੋਕਦੀ
ਉੱਚਾ ਜਾਂਦਾ 'ਖਿੱਚ' ਫਿਰ ਲੈ ਡੇਗਦੀ,
ਉਛਲ ਗਿਰਨ ਦਾ ਨਾਚ ਹੈਵੇ ਹੋ ਰਿਹਾ।
ਵਿੱਚ ਵਿਚਾਲ ਅਜੀਬ ਬਾਰਾਂ-ਦਰੀ ਹੈ,
ਸ਼ਾਮ ਰੰਗ ਦਾ ਸੰਗ ਜਿਸ ਤੋਂ ਬਣੀ ਹੈ।
ਇਸ ਦੇ ਚਾਰ ਚੁਫੇਰ ਪਾਣੀ ਖੇਡਦਾ।
ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ,
ਮਾਨੋਂ ਸਾਵਣ-ਮੀਹ ਹੈਵੇ ਪੈ ਰਿਹਾ,
ਉਹ ਅਸਮਾਨੋਂ ਡਿੱਗ ਹੇਠਾਂ ਆਂਵਦਾ,
ਇਹ ਹੇਠੋਂ ਰਾਹ ਪਾੜ ਉੱਛਲ ਵੱਸਦਾ।
ਇਸ ਦੀ ਧੁਨਿ ਸੰਗੀਤ ਚਮਕ ਸੁਹਾਵਣੀ,
ਬੈਠ੍ਯਾਂ ਇਸ ਵਿਚਕਾਰ ਝੂਟੇ ਦੇਂਵਦੀ,
ਕੁਦਰਤ ਮਾਨੋਂ ਆਪ ਨਚ ਰਹੀ ਨਾਚ ਹੈ।
ਇਹ ਰੰਗ ਰਾਗ ਅਪਾਰ ਦਸਕੇ ਨੀਰ ਜੀ,
ਫਿਰ ਅੱਗੇ ਨੂੰ ਜਾਇ ਹੇਠਾਂ ਤਿਲਕਦੇ।
੫੬