ਪੰਨਾ:ਮਟਕ ਹੁਲਾਰੇ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਛਾ ਬਲ।

ਪਰਬਤ ਦੋ ਨੀਰ ਨਿਕਲ ਖੇਡਦਾ,
ਚਮਕੇ ਵਾਂਕ ਬਲੋਰ ਜਾਂਦਾ ਦੋੜਦਾ,
ਵਿਚ ਫੁਹਾਰਿਆਂ ਹੋਇ ਛਹਿਬਰ ਲਾਂਵਦਾ,
ਨਹਿਰਾਂ ਦੇ ਵਿਚਕਾਰ ਜਾਂਦਾ ਹਾਂਵਦਾ,
ਬੁਟ ਫੁੱਲਾਂ ਨਾਲ ਕਰਦਾ ਪਰ ਹੈ।
ਉਲਟ-ਬਾਜ਼ੀਆਂ ਲਾਇ ਸਹਣੇ ਝਰਨਿਓਂ
ਉਛਲੇ ਬਾਗੋਂ ਬਾਹਰ ਡਿਗਦਾ ਗਾਉਂਦਾ
ਕਰਦਾ ਨਹੀਂ ਅਰਾਮ ਤੁਰਿਆ ਜਾ ਰਿਹਾ।
ਪੰਛੀ ਕਈ ਕਲੋਲ ਏਥੇ ਕਰ ਗਏ,
ਸ਼ਾਹਨਸ਼ਾਹ ਅਮੀਰ ਬੋਲੀਆਂ ਪਾ ਗਏ,
ਕੰਗਲੇ ਕਈ ਗਰੀਬ ਸੁਖ ਆ ਲੈ ਗਏ,
ਨਾ ਟਿਕਿਆ ਏ ਨੀਰ ਆਯਾ ਰ ਗਿਆ
ਨਾ ਟਿਕਿਆ ਤਿਰੇ ਤੀਰ ਕੋਇ ਭਿ ਆਇਕੇ।
ਪਲਕ ਝਲਕ ਦੇ ਮੇਲ ਦੁਨੀਆਂ ਹੋ ਰਹੇ,
ਖੇਲ ਅਖਾੜਾ ਏਹ ਕੂਚ ਮਕਾਮ ਹੈ,
ਚੱਲਣ ਦੀ ਇਹ ਥਾਉਂ ਪਲ ਭਰ ਅਟਕਣਾ।
ਚਲੋ ਚਲੀ ਦੀ ਸੱਦ ਹੈਵੇ ਆ ਰਹੀ,
ਝਲਕੇ ਸੁਹਣੇ ਨੈੱਇ ਦੇਂਦੀ ਜਾ ਰਹੀ।

-੬੨-