ਸਮੱਗਰੀ 'ਤੇ ਜਾਓ

ਪੰਨਾ:ਮਟਕ ਹੁਲਾਰੇ.pdf/70

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸਹਿਮ ਸ੍ਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ।

ਚਸ਼ਮੇ ਦਾ ਉੱਤਰ:
ਸੀਨੇ ਖਿੱਚ ਜਿਨ੍ਹਾਂ ਦੇ ਖਾਧੀ
ਓ ਕਰ ਅਰਾਮ ਨਹੀਂ ਬਹਿਂਦੇ।
ਨਿਹੁਂ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿਂਦੇ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨਾਂ ਦੀ,
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿੰਦੇ।

ਚਸ਼ਮਾਕੁੱਕੜ ਨਾਗ।


ਲਟਬਉਰਾ ਪਰਬਤ ਦੇ ਕੁੱਖੋਂ
ਤੂੰ ਖੇਡੰਦੜਾ ਆਇਆ,
ਵਾਂਗ ਬਲੌਰ ਚਮਕਦਾ ਸੀਤਲ
ਨੀਰ ਚਮਕਦਾ ਲ੍ਯਾਇਆ,
ਗੀਟਿਆਂ ਨਾਲ ਖੇਡਦਾ ਨਚਦਾ
ਬੂਟੀਆਂ ਦੇ ਗਲ ਲਗਦਾ,
ਮਿੱਠਾ ਨਾਦ ਕਰੇਂਦਾ ਜਾਂਦਾ
ਰੌ ਜਿੱਧਰ ਦਾ ਆਇਆ।

੬੪