ਪੰਨਾ:ਮਟਕ ਹੁਲਾਰੇ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਸ਼ਮਾਂ

ਮਟਨ ਸਾਹਿਬ

ਬਿਸਮਿਲ ਮਾਰਤੰਡ ਦੇ ਕੰਢੇ
ਨਾਦ ਵਜਾਂਦਾ ਆਇਆ,
ਛੁਹ ਕਦਮਾਂ ਦੀ ਜਿੰਦ ਪਾਵਣੀ
ਡਲਦੀ ਨਾਲ ਲਿਆਇਆ,
ਜਾਗ ਪਏ ਪੱਥਰ ਓ ਮੋਏ
ਰੁਲ ਗਏ ਪਾਣੀ ਜੀਵੇ,
ਨਵਾਂ ਜਨਮ ਦੇ ਮਟਨ ਸਾਹਿਬ ਕਰ
ਉੱਜਲ ਥੇਹ ਵਸਾਇਆ,
ਸੁਹਣਿਆਂ ਦੇ ਸੁਲਤਾਨ ਗੁਰੂ
ਜਿਨ ਨਾਨਕ ਨਾਮੁ ਸਦਾਇਆ,
ਬ੍ਰਹਮ ਦਾਸ ਪੰਡਤ ਨੂੰ ਏਥੇ।
ਅਰਸ਼ੀ ਨੂਰ ਦਿਖਾਇਆ
ਚਸ਼ਮ ਕਮਾਲੇ ਦੀ ਚਾ ਖਹਲੀ
ਕੁਦਰਤ-ਵੱਸਿਆ ਦੱਸਿਆ,
ਤਾਲ ਵਿਚਾਲੇ ਥੜਾ ਬਣ
ਗੁਰ ਬੈਠ ਸੰਦੇਸ ਸੁਣਾਆ !

-੬੮-