ਪੰਨਾ:ਮਟਕ ਹੁਲਾਰੇ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਉਂ ਕਸ਼ਮੀਰ ਜਿਵਾਕੇ ਸੁਹਣਾ
ਜਾ ਕੈਲਾਸ਼ ਨੂੰ ਚੜਿਆ,
ਪਰ ਕਸ਼ਮੀਰ ਆਪ ਹੀ ਮੁੜਕੇ
ਵਿੱਚ ਤਬਾਹੀ ਵੜਿਆ
ਸਿੰਘ ਰਣਜੀਤ ਮਰਦ ਦਾ ਚੇਲਾ
ਦੇਖੋ ਬੁੱਕਦਾ ਆਇਆ,
ਮੁੜ ਕਸ਼ਮੀਰ ਜਿਵਾਈ ਬਿਸਮਿਲ
ਮਟਨ ਸਾਹਿਬ ਰੰਗ ਧੜਿਆ,
ਧਰਮਸਾਲ - ਛੇ ਬਾਰਾਂਦਰੀਆਂ
ਥੜਾਂ ਵਿਚਾਲਫਬਾਇਆ,
ਜਿਸ ਤੇ ਬੈਠ ਬ੍ਰਹਮ' ਦਾ ਧਾ
ਸਤਿਗੁਰ ਕੋਲ ਖੜਾਇਆ
ਨਾਨਕ-ਛਹ’ ਦਾ ਸੰਗ ਅਜੇ ਤਕ
ਬਗਦਾਦ ਸਾਂਭਕੇ ਰਖਿਆ,
ਨਾਨਕ-ਛੁਹ ਦਾ ਥੜਾ ਬੰਗਲਾ
ਕਸ਼ਮੀਰ ਨੇ ਭੰਨ ਗੁਵਾਇਆ ॥


ਬਹਿਲੋਲ, ਬਗ਼ਦਾਦ ਦੇ ਪੀਰ ਨੂੰ ਗੁ: ਨਾਨਕ ਜੀ ਨੇ ਅਮਿਤ ਵਾਕ ਕਹੈ ਸੇ, ਹੁਣ ਤਕ ਉਥੇ ਯਾਦਗਾਰੀ ਸੰਗ ਲਗਾ ਹੋਇਆ ਦੱਸੀਦਾ ਹੈ ।

-੬੯-