ਪੰਨਾ:ਮਟਕ ਹੁਲਾਰੇ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਾਂਧਰ ਬਲ!

ਬਰਫਾਂ ਨਰਮੀ ਖਾਇ ਹੇਠਾਂ ਉਤਰੀਆਂ,
ਠੰਢਕ ਵੰਡ ਵੰਡਾਇ ਲਟਾਈਏ ਆਂਪਣੀ,
ਬਣਕੇ ਦਾਨ-ਸਰੂਪ ਏਥੇ ਆਂਦੀਆਂ,
ਨਿਰਮਲ ਨੀਰ ਅਨੁਪ ਹੋਕੇ ਵਗਦੀਆਂ ।
ਠੰਢੀ ਟਰੀ ਹਵਾਉ ਦਰਿਓ ਉੱਚਿਓ,
ਖੇਡੰਦੜੀ ਏ ਵਾਉ ਇਸ ਤੋਂ ਹੋ ਰਿਹਾ,
ਸੁਹਣਾ ਨਾਲ ਸੁਹਾਉ ਛਹਿਬਰ ਲਾ ਰਿਹਾ ।

ਧਰਤੋਂ ਕਢ ਸਿਰ ਬਾਰ ਚਨਾਰਾਂ ਨਿਕਲੀਆਂ
ਛਾਵਾਂ ਠੰਢੀਆਂ ਠਾਰ ਹੋਇ ਖਲੋਤੀਆਂ,
ਠੰਢੀਆਂ ਛਾਵਾਂ ਜਾਣ ਮੀਂਹ ਜਿਉਂ ਪੈ ਰਿਹਾ,
ਸੁਹਣਿਆਂ ਵਾਲੀ ਸ਼ਾਨ ਹੋ ਰਹੀ ਦਾਨ ਹੈ ।

ਠੰਢਾ ਠੰਢਾ ਨੀਰ ਠੰਢੀ ਛਾਉਂ ਹੈ,
ਠੰਢੀ ਝੁਲੇ ਸ਼ਮੀਰ ਤੇ ਏ ਠੰਢੀਆਂ,
ਮਾਨੋਂ ਠੰਢੀਆਂ ਪਾਣ ਤਪਤ ਮਿਟਾਣ ਨੂੰ ।

ਤਪਤ ਹੁਨਾਲੇ ਵਿਚ ਠੰਢਾ ਥਾਉਂ ਹੈ,



  • ਪਹਾੜ ਦੇ ਦਰ ਤੋਂ। ਜੱਫੀਆਂ !

-੭੪-