ਪੰਨਾ:ਮਟਕ ਹੁਲਾਰੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੰਨੀ ਹੈ ਖੁਸ਼ਬੋਇ ਠੰਢਕ ਪੈ ਰਹੀ ।
ਝਾਤੀ ਖੜੇ ਪਹਾੜ ਪਿੱਛੋਂ ਪਾ ਰਹੇ
ਅੱਗੇ ਖੜਾ ਮਦਾਨ ਲੋਰੀ ਦੇ ਰਿਹਾ।
ਸੁਖ ਦਾ ਪਿੜ ਏ ਥਾਉਂ ਕੁਦਰਤ ਸੋਹਿਣੀ,
ਵਾਂਗੂ ਪਯਾਰੀ ਮਾਉਂ ਬਾਲਾਂ ਵਾਸਤੇ
ਰਚਿਆ ਅਤਿ ਰਮਣੀਕ ਸੁਹਾਵਾਂ ਵਾਲੜਾ ।

ਵੱਲਰ*



ਵੱਲਰ ! ਤੇਰਾ ਖੁੱਲਾ ਨਜ਼ਾਰਾ
ਵੇਖ ਵੇਖ ਦਿਲ ਠਰਿਆ, ਖੁੱਲਾ, ਵੱਡਾ, ਸੁਹਣਾ, ਸੁੱਚਾ,
ਤਾਜ਼ਾ, ਹਰਿਆ ਭਰਿਆ, ਸੁੰਦਰਤਾ ਤਰ ਰਹੀ ਤੋਂ ਉਤੇ,
ਖੁਲ੍ਹ ਉਡਾਰੀਆਂ ਲੈਂਦੀ, ਨਿਰਜਨ ਫਬਨ, ਕੁਆਰੀ ਰੰਗਤ,
ਰਸ ਅਨੰਤ ਦਾ ਵਰਿਆ ।



  • ਸਭ ਤੋਂ ਵੱਡੀ ਝੀਲ, ਜਿਸ ਵਿਚ ਜਿਹਲਮ ਇਕ ਪਾਸਿਓ' ਪੈਦਾ ਤੇ ਦੁਜਿਓ ਨਿੱਕਲਦਾ ਹੈ ।

-੭੫-