ਪੰਨਾ:ਮਟਕ ਹੁਲਾਰੇ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੁਹਣੇ ਹਰਿਗੋਬਿੰਦ
ਅਰਸ਼ੋਂ ਆਇ ਜੋ,
ਤਿਨ ਦੇ ਚਰਨ-ਅਰਬਿੰਦ ।
ਵਿਚ ਤੂੰ ਹੀ ਲੇਟਦੀ,
ਹੋਈਏ ਕਿ ਸ਼-ਗੰਗ
ਹੁਣ ਤੂੰ ਸੁਹਣੀਏ !
ਚਰਣਾਂ ਦਾ ਸਤਿਸੰਗ
ਕਰਦੀ ਹੈ ਉਨ੍ਹਾਂ ਦਾ।
ਅੱਗੇ ਹੋਰ ਨ ਲੰਘ
ਚਰਣਨ ਕਮਲ ਤੋਂ,
ਲੀਨ ਹੋਇ ਵਿਚ ਰੰਗ ,
ਜਾਹੁ ਸਮਾਇ ਤੂੰ !
ਪ੍ਰੀਤਮ ਦੀ ਛੂਹ-ਅੰਗ
ਸਜਨੀਏ ! ਜੇ ਮਿਲੇ,
ਫਿਰ ਨ ਛੋਡੀਏ ਸੰਗ
ਅੰਕ ਸਮਾਵੀਏ ।


  • ਕ੍ਰਿਸ਼ਨ ਗੰਗਾ ਨਾਉ ਏਥੇ ਹੀ ਸਮਾਪਤ ਹੋ ਜਾਂਦਾ ਹੈ ।

-੭੭-