ਪੰਨਾ:ਮਟਕ ਹੁਲਾਰੇ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸੀ ਵਾਹਿਗੁਰੂ ਜੀ ਕੀ ਫਤਹ॥

ਮੁਖਬੰਧ

੧.

ਤਿੰਨ ਸਾਲ ਦੇ ਲਗ ਪਗ ਹੋਣ ਲੱਗੇ ਹਨ, ਜਦ ਇਸ ਸੰਚਯ ਵਿਚ, ਦਿੱਤੀਆਂ ਇਨ੍ਹਾਂ ਅਸਮਾਨੀ ਪੀਘਾਂ ਵਿਚ ਝੂਲਦੇ ਰੰਗਾਂ ਦੀਆਂ ਜਾਂਦੀਆਂ ਮੂਰਤਾਂ ਦੇ ਰਚਣਹਾਰ ਰਸ-ਵੈਰ ਅੰਕਿਕ, ਕਵਿ ਚੂੜਾਮਣਿ ਕਸ਼ਮੀਰ ਗਏ ਸਨ। ਕੋਈ ਜਾਂਦੇ ਹਨ, ਕੋਈ ਆਂਦੇ ਹਨ, ਪਰ ਇਹ ਕੁਦਰਤ-ਵੱਸਿਆ ਦੇ ਪਿਆਰੇ ਆਪਣੇ ਰੰਗ ਵਿਚ ਕੁਦਰਤ ਦੇਵੀ ਦੇ ਮਹਿਮਾਨ ਬਣੇ ਸਨ ਤੇ ਅੰਦਰ ਕੁਦਰਤ ਦੇ ਕਾਲਜੇ ਵਿਚ, ਜਿਹੜਾ ਰੱਬ ਦਾ ‘ਰਾਗ ਮੰਦਰ ਹੈ, ਓਥੇ ਜਾ ਟਿਕੇ ਸਨ। ਕੁਦਰਤ ਤੇ ਕਵੀ ਦਾ ਅਜ਼ਲ ਬੀ ਪਿਆਰ ਹੈ, ਕਵੀ ਦੀ ਛਾਤੀ ਵਿਚ ਕੁਦਰਤ ਦੀ ਛਾਤੀ ਆਣ ਉੱਛਲਦੀ ਹੈ, ਕਦਰਤ ਦਾ ਅਰੂਪ-ਨਾਦ ਕਵੀ ਦੇ ਰੋਸ-ਅਲਾਪ’ ਵਿਚ ਮਰਤੀਮਾਨ ਹੁੰਦਾ ਹੈ ਤੇ ਕਦੀ ਆਪ ਇਸ ਕਵੀ-ਕਦਰਤ-ਸੰਗ’ ਵਿਚ : ਬਿਹਬਲ ਹੈ ਇਕ ਅਣੋਖੀ ਬਿਸਮਿਲ ਬੇਖੁਦੀ ਵਿਚ ਗਦੂਦ ਹੁੰਦਾ ਹੈ, ਜਿਸ ਦੇ ਝਲਕੇ ਦਾ ਅਨੁਮਾਨ ਉਸ ਅਸਰ

-੩-