ਪੰਨਾ:ਮਟਕ ਹੁਲਾਰੇ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਸ਼ਾਤ ਤੇ ਨਰ ਜਹਾਂ।

ਵਾਹ ਨਿਸ਼ਾਤ ਤੇਰੇ ਫਰਸ਼ ਸੁਹਾਵੇ
- ਮਖ਼ਮਲ ਨੂੰ ਸ਼ਰਮਾਵਨ, ਖਿੜੇ ਖੜੇ ਹਨ ਫੁੱਲ, ਸੁਹਾਵੇ,
ਸੁਹਣਿਆਂ ਵੇਖ ਲਜਾਵਨ, ਨਹਿਰਾਂ ਵਗਣ, ਫੁਵਾਰੇ ਛੁੱਟਣ,
ਆਬਸ਼ਾਰ ਝਰਨਵਨ, ਪਾਣੀ ਕਰੇ ਕਲੋਲ · ਮਸਤਵੇਂ
ਝਰਨੇ । ਰਾਗ ਸੁਣਾਵਨ, ਜਿਉਂ ਕੱਥਕ ਗਾਵਣ ਤੇ ਨੱਚਣ
ਨਾਲ ਬਤਾਵਾ ਲਾਵਨ ; ਖੜੇ ਚਨਾਰ . ਦੁਵੱਲੀ ਸੁਹਣੇ
ਠੰਢੀਆਂ ਛਾਵਾਂ ਪਾਵਨ, ਜਿਵੇਂ ਪਾਰਖਦ ਇੰਦੂ ਪੁਰੀ ਤੋਂ ,
ਆਏ ਰੂਪ ਦਿਖਾਵਨ, ਖੇੜੇ ਸਹਜ ਸੁੰਦਰਤਾ ਸਾਰੇ
ਹੋ ਕੱਠੇ ਰੰਗ ਲਾਵਨ ॥ ਪਰ ਨਿਸ਼ਾਤ ਤੇਰੇ ਵਿਚ ਕੁਝ ਕੁਝ
ਨਜ਼ਰ ਉਦਾਸੀਆਂ ਆਵਨ

-੮੫-