ਪੰਨਾ:ਮਟਕ ਹੁਲਾਰੇ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ਰਾਮਰਜ਼ ਦੀ ਵਿਲਕਣੀ

-ਸ਼ਾਲਾਮਾਰ ਦੀ ਬਾਰਾਂਦਰੀ ਵਿਚ ਸਵੇਰੇ ਸੁਫਨੇ ਤੋਂ ਉੱਠਕੇ-

ਪਾਣੀ ਸਾਫ ਸ਼ਫਾਫ ਬਲੌਰੀ ਢਲ ਰਿਹਾ
ਪਰਬਤ ਵਖੀਓਂ ਸਾਫ ਕਿ ਟਰਦਾ ਆ ਗਿਆ ! ਭਰਦਾ ਆਨ ਤਲਾਉ ਕਿ ਚਲਣ ਫੁਹਾਰੜੇ ਸੁਹਣਾ ਆਪ ਤਾਉ ਕਿ ਬਨ ਬਨ ਪੈ ਰਿਹਾ | ਬਾਰਾਂਦਰੀ ਵਿਚਾਲਿ ਜੁ ਏਸ ਤਲਾਉ ਦੇ, ਭਰ ਖੁਸ਼ੀਆਂ ਦੇ ਨਾਲ ਜੁ ਪਯਾਰੀ ਦੇ ਰਹੀ, ਅੰਦਰ ਪਲੰਘ ਡਹਾਇ ਕਿ ਸਹਣਾ ਸੌਂ ਰਿਹਾ । ਠੰਢੀ ਵਗੇ ਹਵਾਇ ਹਿਮਾਲ, ਸੋਹਣੀ ॥ ਚਲਣ ਫੁਹਾਰੇ-ਨਾਦ ਕੁਦਰਤੀ ਹੋ ਰਿਹਾ ਮਸਤੀ ਵਾਲੇ ਸੂਦ ਕਿ ਬੇਖ਼ੁਦ ਸੌਂ ਰਿਹਾ। ਅੱਭੜ ਵਾਹੇ ਜਾਗ ਉਹ ਉਠਕੇ ਬਹਿ ਗਿਆ *ਅੱਲਾ ਮੇਰੇ ਭਾਗ , ਉ ਕਹਿ ਕਹਿ ਝਕ ਰਿਹਾ ਹੱਥਾਂ ਵੰਨੇ , ਵੇਖ ਉ ਉੱਪਰ ਵੇਖਦਾ, ਅੰਨੇ ਨੇ. ਦੇਖ ਉ ਮੰਹ ਹਥ ਫੇਰਦਾ ਉਪਰ ਚੁਕ ਚੁਕ ਹੱਥ ਉ ਕਰਦਾ ਜੋਦੜੀ : ਅੱਲਾ ਮੇਨੂੰ ਰੱਖ ਮੈਂ ਅਰਜ਼ ਗੁਜ਼ਾਰਦਾ ॥ ਫਰਾਮਰਜ਼ ਦਿਲਗੀਰ ਇਉਂ ਹੋ ਹੋ ਵਿਲਕਦਾ :

-੯੦-