ਪੰਨਾ:ਮਟਕ ਹੁਲਾਰੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਖਸ਼ੀ ਮੇਂ ਤਕਸੀਰ ਕਿ ਅਰਜ਼ਾਂ ਸੁਣ ਲਈ
ਸਹਣਿਆਂ ਦੇ ਸਿਰਤਾਜ ਵੇ ਅੱਲਾ ਮੇਰਿਆ !
ਖ਼ੁਬਾਂ ਦੇ ਮਹਾਂਰਾਜ ! ਵੇ ਸੁਹਜਾਂ ਵਾਲਿਆ !
ਹੁਸਨਾਂ ਵਿਚ ਦੀਦਾਰ ਹੁਸਨ ਹੁਇ ਫੈਲਿਓ,
ਕੀਤੇ ਕਰਮ ਅਪਾਰ ਕਿ ਸੁਪਨੇ ਵਿਚ ਤੂੰ
‘ਜੱਨਤ ਦਾ ਦੀਦਾਰ ਮੈਂ ਅੱਜ ਦਿਖਾਲਿਆ ।
ਤੇਰਾ ਸ਼ੁਕਰ ਹਜ਼ਾਰ ਜੁ ਮੈਨੂੰ ਦੱਸਿਆ ।
ਅਗਲਾ ਹਾਲ ਹਵਾਲ ਕਿ ਸੁਫਨੇ ਵਿਚ ਤੂੰ ।

ਖੁਸ਼ ਹੋਇਆ ਇਹ ਵੇਖ ਕਿ ਅੱਗੇ ਜਾਇਕੇ
ਮਰੇ ਸਹਣੇ ਲੇਖ ਉ ਹੁਸਨਾ ਵਾਲੜੇ ਜਾਮਨ
ਮੇਰੇ ਨਾਲ,- ਮੈਂ ਜੰਨਤ ਵੱਸਣਾ,
ਕਰਦਾ ਸ਼ੁਕਰ ਹਜ਼ਾਰ ਹਾਂ ਮੈਂ ਸਰਕਾਰ ਦਾ,
ਪਰਇਕ ਅਜ਼ਗਜ਼ਾਰ ਮੈਂ ਮਾਣੇ ਪੱਤਿਆ ਕਰਦਾ ਹਾਂ
ਦਰਬਾਰ ਜੁ ਤੇਰਾ ਸੋਹਿਣਾ,
ਬਖਸ਼ਸ਼ ਨਾਲ ਅਪਾਰ ਏ ਕਰੋ ਕਬੁਲ ਜੀ
‘ਜੱਨਤ ਅਜੇ ਨਸੀਬ ਉ ਮੇਰੇ ਹੋਇ ਨਾਂ,
ਜੱਨਤ ਇਹ ਕਸ਼ਮੀਰ ਕਿ ਮੈਨੂੰ ਬਖਸ਼ੀਓ


ਸੁਰਗ

-੯੧-