ਪੰਨਾ:ਮਟਕ ਹੁਲਾਰੇ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਥੇ ਪਯਾਰੀ ਨਾਲ ਕਿ ਸੁਹਣਯਾਂ ਰਹਿਣ ਦੇ !
ਤੂੰ ਲਾਲਾਂ ਦਾ ਲਾਲ ਕਿ ਲਾਲ ਕਮਾਲ ਹੈਂ
ਪਰ ਉਹ ਲਾਲਾ-ਰੁੱਖ ਮੈਂ ਬਖਸ਼ੀ ਰੱਖਣੀ ।
ਹੁਰਾਂ ਜੱਨਤ , ਸੁੱਖ ਨ ਮੈਂ ਹਾਂ ਮੰਗਦਾ ।
ਸਿੱਖ ਅਗਾਹਾਂ ਢੇਰ ਮੈਂ ਸਫਨੇ ਦੇਖ ਲਏ !
ਪਰ ਸੁਹਣਯਾਕਰ ਮੇਰ ਕਿ ਏਥੇ ਰਹਿਣ ਦੇ।

ਸੌਂਹ ਅੱਲਾ ਦੀ ਖਾਇ ਮੈਂ ਅੱਲਾ ਆਖਦਾ
ਝਾਕੀ ਪਹਿਲੀ ਪਾਇ ਕਿ ਲਾਲਾ-ਰੁੱਖ਼ ਦੀ
ਰੂਹ ਖਾ ਗਈ ਹਲੂਲ+ ਕਿ ਰੂਹ ਰੂਹ ਜਾ ਮਿਲੀ
ਸੌਂਹ ਹੈ ਨਬੀ ਰਸੂਲ ਸੀ ਮੇਰੇ ਵੱਸ ਨਾਂ।

ਹਰ ਹਰ ਵਿਚ ਪਰਕਾਸ਼ ਉਹ ਕਹਿੰਦੇ ਹੋ ਰਿਹਾ,
ਤੇਰਾ ਕਹਿਣ ਨਿਵਾਸ ਹੈ ਹਰ ਇਕ ਰੰਗ ਤੇ

ਹਿੰਦੂ ਪੱਥਰ ਵਿੱਚ ਹੈ ਤੇਨੂੰ ਵੇਖਦਾ,
ਮੁਸਲਮ ਅੱਖਾਂ ਖਿੱਚ ਅਕਾਸ਼ੀ ਤੱਕਦਾ,
ਕੁਦਰਤ ਦੇ ਵਿਚਕਾਰ ਸ ਰਸੀਏ ਵੇਖਦੇ,
ਵਿੱਚ ਅੱਗ ਦੀਦਾਰ ਤੂੰ ਦੇਵੇਂ ਗਿਬਰ ਨੂੰ।
ਪੀਰਾਂ ਵਿੱਚ ਮਰੀਦ ਹੈ ਤੈਨੂੰ ਵੇਖਦੇ
ਮੈਨੂੰ ਮਿਲੀ ਨ ਦੀਦ ਕਿ ਕਿਧਰੋਂ ਪੁੱਧ ਦੀ !
ਲਾਲ ਰੰਗ ਦਾ ਰਤਨ, ਮਾਣਕ ॥ ਅਗਨੀ ਪੂਜ ॥


  1. ਪਿਆਰਾ ।

ਪੰਘਰ ।

-੬੨-