ਪੰਨਾ:ਮਟਕ ਹੁਲਾਰੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਾਲਾ ਰੁਖ ਦਾ ਨਰ ਕਿ ਮੈਂ ਜਦ ਵੇਖਿਆਂ,
ਮੇਰਾ, ਅਕਲ ਸ਼ਊਰ ਉ ਮੈਂ ਛਡ ਨੱਸਿਆ
ਝਲਕਾ ਸੀ ਦੀਦਾਰ ਉ ਤੇਰੇ ਨੂਰ ਦਾ ?
ਤੂੰ ਹੈ ਉਸ ਵਿਚਕਾਰ ਕਿ ਜਲਵਾ ਤੁੱਧ ਦਾ ?
ਉਹਸੀ ਹੁਸਨ ਕਿਪਯਾਰ ਕਿ ਉਹ ਕੁਈ ਸੱਚ ਸੀ ?
ਉਹ ਸੀ ਰੂਪ ਅੰਗਾਰ ਕਿ ਜਾਦੂ ਸਿਹਰ ਸੀ ?
ਅੰਦਰ ਜੋ ਕੰਪਾਇ ਕਿ ਮੈਂ ਕਦੋਂ,
ਉਹ ਸੀ ਜੋ ਸੀ ਹਾਇ ਉਹ ਮੈਨੂੰ ਲੈ ਗਿਆ,
ਆਪੇ ਤੋਂ ਬੀ ਪਾਰ ਕਿ ਕਿਤੇ ਅਗਮ ਥਾਂ
ਕਦਮਾਂ ਦੀ ਸਹੀ ਧਾਰ ਮੈਂ ਅੱਲਾ ਆਖਦਾ;
ਲਾਲਾ ਰੁਖ਼ ਦੀ ਛੋਹ ਕਿ ਦਰਸ਼ਨ ਓਸਦਾ,
ਕੰਨ-ਅੱਖੀਆਂ ਦੀ ਟੋਹ ਕਿ ਇੱਕ ਮਟੱਕੜਾ,
ਮਸਕਾਹਟ ਦੀ ਲਹਿਰ ਕਿ ਨਾਦ ਅਵਾਜ਼ ਦਾ
ਕਰ ਜਾਂਦਾ ਹੈ ਕਹਿਰ ਕਿ ਸੱਕਾਂ ਆਖ ਨਾ |
ਆਪ ਜੁੰਬਸ਼ ਖਾਇ ਕਿ ਲਹਿਰੇ ਲਹਿਰ ਹੋ
ਝਰਨ ਝਰਨਾਇ ਕਿ ਥਰ ਥਰ ਥਰਕਦਰ
“ਕੰਬ ਖਾਇ ਵਿਚ ਰੰਗ ਉ ਡੁਬਦਾ ਲਹਿਰਦਾ,
ਏਸ ਲਹਿਰ ਦੇ ਚੰਗ* ਹੋ ਮੈਂ ਬੇਵੱਸ ਹਾਂ ।
ਇਸ ਝਲਕੇ ਦਾ ਝੱਸ ਜੁ ਇਸ ਦਾ ਸਾਦ ਹੈ,
ਜੇ ਵਿਚ ।

-੯੩-