ਪੰਨਾ:ਮਟਕ ਹੁਲਾਰੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਲਾ ਅਜੇ ਨ ਖੰਸ ਮੇਂ ਬੀਬੇ ਰਾਣਿਆਂ !
ਦੁਰ ਵਲੈਤੋਂ ਧਾਇ , ਕਿ ਏਥੇ ਆ ਗਿਆਂ
ਏ ਫਿਰਦੌਸਸੁ ਠਾਇ ਕਿ ਕੌਸਰ ਏਸ ਥਾਂ ।
ਸ਼ਾਲਾ ਮਾਰ ਨਿਸ਼ਤਾਰ ਕਿ ਇੱਛਾਬਲ ਸਹੀ
ਚਸ਼ਮਾ ਸ਼ਾਹੀ ਝਾਤ ਹੈ ਬਾਗ ਅਰਮ ਦੀ,
ਲਾਲਾ ਰੁਖ਼ ਦੇ ਬਾਗ ਉ ਬਲਦਲ ਸੋਹਿਣੀ
ਸਦਾ ਰਹੇ ਦਿਲਸ਼ਾਦ ਕਿ ਬਾਗੀਂ ਬੋਲਦੀ,
ਸਦਾ ਰਹੇ ਰਸਰੰਗ ਉ ਖਿੜੀ ਪਿਆਰੜੀ,
ਉੱਚ ਸੁਰਤ ਸਵੰਨ ਕਿ ਲਹਿਰੇ ਲੈ ਰਹੀ,
ਕਦੀ ਨ ਹੋਇ ਮਣੁਲ ਕਿ ਨਾ ਦਿਲਗੀਰ ਹੋ,
ਚੜਿਆ ਰਹੇ, ਚਲੂਲ ਕਿ ਰੰਗ ਗੁਲਜ਼ਾਰ ਦਾ,
ਖਿੜੀ ਰਹੇ ਗੁਲਜ਼ਾਰ ਜੁ ਉਸ ਦੇ ਰੁਪ ਦਾ
ਮੈਨੂੰ ਹੁਇ ਦੀਦਾਰ. ਉ ਝਲਕਾ ਰੂਪ ਦਾ ।
'ਉਹ ਕਾਂਬਾਂ, ਉਹ ਦੀਦ ਕਿ ਰੂਹ-ਉਛਾਲ ਓ,
ਜਿਸਦਾ ਹੋਇ ਸ਼ਹੀਦ ਕਿ ਮੈਂ ਹਾਂ ਜੀਉ ਰਿਹਾ,
ਜੱਨਤ ਇਹ ਕਸ਼ਮੀਰ ਜ ਡਿੱਠਾ ਖਾਣ ਮੈਂ,
ਮੇਰੀ ਕਰ ਤਕਦੀਰ ਕਿ ਇੱਥੇ ਮੈਂ ਰਹਾਂ ।
ਲਾਲਾ ਰੁੱਖ ਤੋਂ ਹਾਇ ਨਾ ਵਿਛੁੜਾਂ ਮੈਂ ਕਦੇ ।
ਸੁਰਗ ।
ਸੁਰਗ ਦਾ ਬਗ਼ ।

-੯੪-