ਪੰਨਾ:ਮਨੁਖ ਦੀ ਵਾਰ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨ। ਤੁਸੀਂ ਆਪ ਵਾਰ ਦੇ ਉਸਤਾਦ ਹੋ, ਮੈਂ ਕੀ ਸਹਾਇਤਾ ਕਰ ਸਕਦਾ ਹਾਂ।

ਦਾਸ,

ਸ਼ਿਮਲਾ

ਕਪੂਰ ਸਿੰਘ।

੮ ਫ਼ਰਵਰੀ

ਪੱਤਰ ਪੜ੍ਹਦਿਆਂ ਮੈਂ ਮਨ ਮਾਰ ਕੇ ਮਿਹਨਤ ਕੀਤੀ। ਵਾਰ ਦੀ ਬਣਤਰ ਦੀ ਸਾਣ ਉੱਤੇ ਹਰ ਸਤਰ ਨੂੰ ਲਾ ਕੇ, ਤੇਗ਼ ਤੇ ਸਾਂਗ ਬਣਾਣਾ ਚਾਹਿਆ। ਵਿਅੰਗ ਚੋਟ ਜਾਂ ਰਮਜ਼ ਤੇ ਔਗੁਣਾਂ ਉੱਤੇ ਸਿੱਧਾ ਵਾਰ ਕਰਨਾ ਵੀ ਵਾਰ ਦੀ ਘੂਕਰ ਸਮਝ ਕੇ, ਅਪਣੀ ਵਲੋਂ ਵਾਰ ਕਰਨ ਦੀ ਕਸਰ ਨਾ ਛਡੀ ਜਿਵੇਂ:-

ਸਾਹਿੱਤ ਨਹੀਂ ਸਿਖਾਉਂਦਾ ਨੰਗੇਜ ਲਿਆਵੋ।

... ... ...



ਸਾਹਿੱਤ ਨਹੀਂ ਸਿਖਾਉਂਦਾ ਰਾਜੇ ਪਰਚਾਵੋ।
ਪਰਜਾ ਜਨਤਾ ਰੂਪ ਜੀ, ਨਿਤ ਮਨੋਂ ਭੁਲਾਵੋ। (੬੪)

ਮਹਾਂ ਕਵੀ ਕਾਲੀ ਦਾਸ ਦੇ ਰਘੁਵੰਸ਼ ਉੱਤੇ ਵੀ ਵਾਰ ਨੇ ਚੜ੍ਹਾਈ ਕੀਤੀ:-

ਕਾਲੀ ਦਾਸ ਬਹਾਲਿਆ ਬਿਕਰਮ ਨੇ ਛਾਵੇਂ।
ਲਿਖਤਾਂ ਵਿਚ ਵੀ ਆ ਪਏ ਰਾਜੇ ਪਰਛਾਵੇਂ।

੧੨.