ਪੰਨਾ:ਮਨੁਖ ਦੀ ਵਾਰ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਕਿਆ ਨਹੀਂ ਗ਼ਰੀਬ ਨੂੰ ਰਾਜੋ ਦੇ ਸਾਵੇਂ। (੬੩)
ਹੋਰ ਥਾਈਂ ਵੀ ਇਹ ਰੰਗ ਆਇਆ ਹੈ:-
ਕੌਡੀ ਨੂੰ ਸੀ ਝੂਰਦਾ ਅਜ ਬਣਿਆ ਰਾਣਾ। (੧੦੨)

... ... ...


ਲਾਈ ਖ਼ੂਬ ਬਲੈਕ ਦੀ ਅਠਪਹਿਰੀ ਮੰਡੀ। (੧੦੨)
ਜਨਤਾ ਹੱਥ ਵਿਚ ਲੈ ਲਈ, ਮੁੜ ਵੇਚੀ ਵੰਡੀ।(੧੦੨)
ਮਾਲਾ ਫਿਰਦੀ ਜਾਣਿਆ ਚੱਕਰ ਮਕਰਾਲਾ। (੪੮)

... ... ...


ਹਰ ਇਕ ਉਸ ਨੂੰ ਦਿਸਿਆ ਗੌਂਦਾ ਬੇਤਾਲਾ। (੪੭)
ਮਹਿਲੋਂ ਕਿੰਨੀ ਵਾਰ ਹੀ, ਗੁਣ ਰੋਂਦਾ ਆਇਆ।
ਸਿੱਧਾਰਥ ਵੀ ਮਹਿਲ ਤੋਂ ਜਨਤਾ ਵਲ ਧਾਇਆ। (੩੪)

... ... ...


ਮੈਂਬਰ ਬਣ ਕੇ ਆਖਦਾ, ਦਰ ਭੌਂਕਣ ਕੁੱਤੇ। (੧੦੩)

ਵਾਰ ਦੇ ਕਵੀ ਨੂੰ ਨਡਰ ਤੇ ਕੁਝ ਮੂੰਹ ਫਟ ਹੋਣ ਦੀ ਵੀ ਲੋੜ ਹੈ ਜਿਹਾ ਕਿ ਉਪਰਲੀਆਂ ਕੁਝ ਪੰਗਤੀਆਂ ਵਿਚ ਹੈ। ਜਿਥੇ ਦੋ ਧਿਰਾਂ ਦਾ ਟਾਕਰਾ ਆਵੇ ਉਥੇ ਤਾਂ ਕਲਮ ਸੂਤ ਕੇ ਬਹਿ ਜਾਣਾ ਚਾਹੀਦਾ ਹੈ। ਟਾਕਰਾ, ਜੰਗ ਦੇ ਮਦਾਨਾਂ ਤੋਂ ਬਿਨਾਂ ਦਿਖਾਣਾ ਵੀ ਸਾਡੀ ਵਾਰ ਦੀ ਪਰਮਪਰਾ ਹੈ। ਭਾਈ ਗੁਰਦਾਸ ਏਸ ਮਦਾਨ ਵਿਚ ਜਰਨੈਲ ਦੀ ਤਰ੍ਹਾਂ ਗਰਜ ਰਹੇ ਹਨ। ਸੱਚ ਕੂੜ ਤੇ ਗੁਰਮੁਖ ਮਨਮੁਖ ਆਦਿ ਦਾ ਬੜਾ ਭਾਰਾ ਮੁਕਾਬਲਾ ਕਰਾਇਆ ਹੈ। ਏਥੇ

੧੩.