ਪੰਨਾ:ਮਨੁਖ ਦੀ ਵਾਰ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦੋ ਜੁਧ ਦਿਖਾ ਕੇ ਗੁਣ ਔਗੁਣ, ਵਿਦਿਆ ਅਵਿਦਿਆ, ਮਜ਼ਦੂਰ ਤੇ ਮਿਲ ਮਾਲਕ ਆਦਿ ਦਾ ਮੁਕਾਬਲਾ ਹੋਇਆ ਹੈ। ਪੋਪ ਦਾ ਪਖੰਡ ਸੀ ਕਿ ਮੁਆਫ਼ੀ ਨਾਮੇ ਗੁਨਾਹਾਂ ਨੂੰ ਦੂਰ ਕਰ ਦੇਣਗੇ। ਮੁਆਫੀਨਾਮਿਆਂ ਦੀਆਂ ਕੀਮਤਾਂ ਗੁਨਾਹਾਂ ਮੁਤਾਬਕ ਰਖੀਆਂ ਹੋਈਆਂ ਸਨ। ਮਾਰਟਿਨ ਲੂਥਰ ਏਸ ਕਾਰੇ ਦੇ ਵਿਰੁਧ ਗੱਜਿਆ। ਏਸ ਮਜ਼ਮੂਨ ਤੋਂ ਕਾਫ਼ੀ ਲੰਬੀ ਚੀਜ਼ ਦਿਤੀ। ਲੂਥਰ ਤੇ ਪੋਪ ਦਾ ਟਕਰਾ ਆਇਆ ਹੈ ਵਨਗੀ ਮਾਤਰ:-

ਸਮਝੋ ਗੋਲ੍ਹ ਸਮਾਨ ਉਹ, ਇਹ ਫੂਲ ਮਖਾਣਾ।
ਇਹ ਬੰਦੇ ਦਾ ਦਾਸ ਹੈ, ਉਹ ਆਦਮ ਖਾਣਾ।
ਰੱਕੜ ਜਿਹਾ ਡਰਾਉਣਾ, ਇਹ ਬਾਗ਼ ਸੁਹਾਣਾ।

ਮਹਾਤਮਾ ਕਨਫ਼ਿਊਸ਼ਸ ਨੂੰ ਰਾਜਾ ਨੇ, ਚੁਕ ਵਿਚ ਆ ਕੇ ਕੱਢ ਦਿਤਾ। ਮਹਾਤਮਾ ਦੀ ਉਸਤਤ ਤੇ ਰਾਜਾ ਦੇ ਕਰਮ ਦੀ ਨਿੰਦਾ ਮਲਕੜੇ ਹੀ ਆ ਗਈ ਹੈ:-

ਲੂ ਰਾਜੇ ਚੰਦ ਚਾੜ੍ਹਿਆ, ਕਾਲਖ ਵਰਤਾਈ।
ਹਥੋਂ ਰੇਸ਼ਮ ਸੁਟਿਆ, ਮੁੰਜ ਵਟ ਵਖਾਈ।
ਸਦਾ ਗ਼ਰੀਬ ਝੁਲਾਉਂਦੇ, ਝੰਡੇ ਅਮਨਾਂ ਦੇ
ਹੋਂਦੇ ਜੰਗ ਜਹਾਨ ਤੇ, ਸ਼ਾਹ ਲੋਟੀ ਖਾਂਦੇ।

... ... ...


ਗੁਣ ਨਹੀਂ ਮਰਦਾ ਰੂਪ ਜੀ ਡਿੱਠਾ ਅਜ਼ਮਾ ਕੇ।

... ... ...

੧੪