ਪੰਨਾ:ਮਨੁਖ ਦੀ ਵਾਰ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਲ ਗਵਾਇਆ ਕੰਨੀਉਂ, ਫੂਕੀ ਚਤਰਾਈ।
ਹੀਰਾ ਮਾਰ ਵਗਾਹਿਆ, ਭੁੱਲੀ ਦਾਨਾਈ।
ਅੰਮ੍ਰਿਤ ਹੱਥੀਂ ਡੋਲ੍ਹਿਆ, ਲੜ ਜ਼ਹਿਰ ਬੰਨ੍ਹਾਈ।
ਮੱਖਣ ਭੁੰਜੇ ਰੋਲਿਆ, ਛਾਹ ਛੰਨੇ ਪਾਈ।
ਹਥੋਂ ਨੁਸਖਾ ਪਾੜਿਆ, ਤੇ ਮਰਜ਼ ਵਧਾਈ।

... ... ...


ਰਹਿਮ ਦਿਮਾਗੋਂ ਦੌੜਿਆ, ਕੀ ਰਹੀ ਭਲਾਈ? (੩੭)

ਲੜਾਈ ਵਿਚ ਵੀ ਸਮਝੌਤਾ ਹੋਂਦਾ ਹੈ, ਕਈ ਦਾਨੀਆਂ ਗਲਾਂ ਕਰ ਕੇ ਅਮਨ ਕੀਤਾ ਜਾਂਦਾ ਹੈ। ਜਸ ਦੀਆਂ ਵਾਰਾਂ ਵਿਚ ਦਾਨੇ ਢੰਗ ਨਾਲ ਜਸ ਕਰਨਾ ਪੈਂਦਾ ਹੈ ਤਾਂ ਜੋ ਖੁਸ਼ਾਮਦ ਨ ਦਿਸੇ। ਅਜਿਹੀ ਥਾਂ ਤੇ ਆਪਣਾ ਅਨਭਵ ਵੀ ਸਹਾਇਤਾ ਕਰਦਾ ਹੈ। ਅਗਲੇ ਦੇ ਗੁਣ ਨੂੰ ਆਪਣੇ ਦਿਮਾਗ਼ ਦੇ ਧਰਮ ਕੰਡੇ ਉੱਤੇ ਪੂਰਾ ਤੋਲਣਾ ਪੈਂਦਾ ਹੈ। ਭਾਈ ਸਾਹਿਬ ਤੇ ਸੱਤਾ ਬਲਵੰਡ ਦੀ ਰਚਨਾ ਏਸ ਥਾਂ ਠੀਕ ਉਤਰਦੀ ਹੈ। ਜੰਗ ਦੀ ਵਾਰ ਵਿਚ ਰਾਜਨੀਤੀ ਤੇ ਤਤ ਦੀਆਂ ਗੱਲਾਂ, ਮੀਆਂ ਪੀਰ ਮੁਹੰਮਦ ਨੇ ਚਠਿਆਂ ਦੀ ਵਾਰ ਵਿਚ ਕੀਤੀਆਂ ਹਨ ਤੇ ਲੜ ਬੰਨ੍ਹਣ ਵਾਲੀਆਂ ਹਨ। ਗਲ ਕੀ, ਵਾਰ ਨਾਲ ਤਤ ਸਾਰ ਦੀਆਂ ਗੱਲਾਂ ਦਾ ਵੀ ਬੜਾ ਸੰਬੰਧ ਹੈ। ਏਸ ਨੁਕਤੇ ਨੂੰ ਮੈਂ ਵੀ ਸਮਝ ਮੁਤਾਬਕ ਅੱਖੋਂ ਪਰੋਖੇ ਨਹੀਂ ਕੀਤਾ:-

ਗੁਣ ਡੁਬ ਕੇ ਵੀ ਰੂਪ ਜੀ,ਪਾਂਦਾ ਲਿਸ਼ਕਾਰੇ।

੧੫.