ਪੰਨਾ:ਮਨੁਖ ਦੀ ਵਾਰ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਕ ਦਾ ਨਾਮ ਜਿਉਣ ਹੈ, ਡਿਠਾ ਪਰਤਾ ਕੇ।
ਰੂਹ ਕਦੇ ਮਰਦੀ ਨਹੀਂ, ਉਸ ਦਸਿਆ ਆ ਕੇ।

.........

ਗੁਣ ਔਗੁਣ ਦੀ ਆਦਿ ਤੋਂ, ਹੋਂਦੀ ਹੀ ਆਈ।
ਜੇਠ ਮਹੀਨੇ ਵਿਚ ਕਦੀ, ਕੀ ਪੈਣ ਫੁਹਾਰਾਂ?
ਅਮਲਾਂ ਬਾਝੋਂ ਕਿਸ ਭਲਾ, ਸਤਜੁਗ ਵਰਤਾਣਾ?

ਵਾਰ ਦੀ ਮਹੱਤਤਾ ਵਧਾਣ ਲਈ ਪੂਜਣ ਜੋਗ ਵਾਰਾਂ ਦੇ ਅਮੁਲੇ ਪਦਾਂ ਨੂੰ ਆਪਣੇ ਸੱਚੇ ਵਿਚ ਢਾਲਿਆ ਹੈ:-

ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। (ਭਾ: ਗੁ:)
ਰੂਪ ਦਿਖਾਣ ਵਜ਼ੀਰੀਆਂ, ਆ ਵਾਰੋ ਵਾਰੀ।

ਟਿੱਕੇ ਦੀ ਵਾਰ ਵਿਚ ਹੈ, ਦਰ ਸੇਵੇ ਉਮੱਤ ਖੜੀ ਮੇਰਾ ਹੈ ਦਰ ਸੇਵੇ ਰਿਸ਼ਵਤ ਖੜੀ।

ਵਾਰ ਦਾ ਛੰਦ ਸ਼ੁੱਧ ਨਿਸ਼ਾਨੀ ਰਖਣ ਦਾ ਜਤਨ ਕੀਤਾ ਹੈ। ਉਹ ਉਹਨਾਂ ਆਦਿ ਵਾਧੂ ਪਦ ਪਾ ਕੇ ਇਕ ਪਉੜੀ ਵਿਚ ਹੀ ਗੜ ਬੜ ਨਹੀਂ ਪਾਈ। ਮਜ਼ਹਬ ਰੰਗ ਤੇ ਨਸਲ ਦਾ ਰੱਤੀ ਭਰ ਧਿਆਨ ਨਹੀਂ ਰਖਿਆ। ਇਸ ਲਈ ਇਹ "ਮਨਖ ਦੀ ਵਾਰ" ਕਹਾਣ ਦਾ ਹੱਕ ਰਖਦੀ ਹੈ।

ਅੰਮ੍ਰਿਤਸਰ

ਹਰਿੰਦਰ ਸਿੰਘ ਰੂਪ

੭ਸਤੰਬਰ ੧੯੫੨

੧੬.