ਪੰਨਾ:ਮਨੁਖ ਦੀ ਵਾਰ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਭੁਖ ਲਈ ਸੀ ਭਟਕਦਾ, ਕਰ ਮਾਰੋ ਮਾਰਾ।
ਪੱਥਰ ਦੇ ਹਥਿਆਰ ਦਾ, ਕੀਤਾ ਵਰਤਾਰਾ।



ਕਰਦਾ ਪਸ਼ੂਆਂ ਨਾਲ ਸੀ, ਵਡ ਜੁੱਧ ਕਰਾਰਾ।
ਹੋਂਦਾ ਜੰਗਲਾਂ ਵਿਚ ਸੀ, ਨਿਤ ਧੁੰਦੂਕਾਰਾ।
ਹਿਮਤਾਂ ਦਾ ਅਵਤਾਰ ਸੀ, ਉਹ ਮਰਦ ਨਿਆਰਾ।
ਬਾਹਾਂ ਚੀਲਾਂ ਵਾਂਗ ਸਨ, ਕਦ ਪਰਬਤ ਭਾਰਾ।
ਤ੍ਰਾਹ ਖਾਂਦੇ ਸਨ ਸ਼ੇਰ ਵੀ, ਸੁਣ ਕੇ ਲਲਕਾਰਾ।
ਸਿੱਲ੍ਹੀ ਭੋਂ ਤੇ ਤੁਰਦਿਆਂ, ਕਰਦਾ ਸੀ ਗਾਰਾ।
ਹੱਥ ਲਾਉਂਦਾ ਸੀ ਟਹਿਣ ਨੂੰ, ਰੁਖ ਝੁਕਦਾ ਸਾਰਾ।

੨੫.