ਪੰਨਾ:ਮਨੁਖ ਦੀ ਵਾਰ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਕਾਲਾ ਰੰਗ ਦਿਖਾਉਣ ਨੂੰ, ਉਸ ਕਾਗ ਉਡਾਏ।
ਕੰਦਰਾਂ ਜਿਵੇਂ ਕਿਤਾਬ ਸਨ, ਕੰਧ ਸਫੇ ਸਜਾਏ।
ਇੰਜ ਉਸ ਹਿਮਤੀ ਮਰਦ ਨੇ, ਦਿਲ ਬੋਲ ਫਬਾਏ।

ਮਿਸਰ ਵਿਚ ਮਨੁਖਤਾ

ਹੌਲੇ ਹੌਲੇ ਓਸ ਨੇ, ਹੁਣ ਕਦਮ ਵਧਾਇਆ।
ਨੱਪ ਲਿਆ ਅਗਿਆਨ ਨੂੰ, ਤੇ ਗਿਆਨ ਉਠਾਇਆ।
ਜੀਵਣ ਜਾਚਾਂ ਆਈਆਂ, ਆਪਾ ਬਦਲਾਇਆ।
ਪੱਤਰ ਖੱਲਾਂ ਲਾਹੀਆਂ, ਗਲ ਕਪੜਾ ਪਾਇਆ।

..ਟੀ ਉਂਗਲ ਫੜੀ, ਤੇ ਸਿਖਰ ਚੜ੍ਹਾਇਆ।
..ਨਦੀ ਤੇ ਅਟਕਿਆ, ਕੁਝ ਸੋਚ ਸੋਚਾਇਆ।
ਹਰ ਪਾਸੇ ਤੋਂ ਸੋਚ ਨੂੰ, ਆ ਇਲਮ ਸਿਖਾਇਆ।
ਸੋਚਾਂ ਤੋਂ ਹਰ ਇਲਮ ਨੇ, ਨਿਤ ਰੂਪ ਦਿਖਾਇਆ।
ਚਾਰ ਮੁਨਾਰੇ ਦਸਦਿਆਂ, ਜਗ ਬੁੱਤ ਬਣਾਇਆ।

੩੦.