ਪੰਨਾ:ਮਨੁਖ ਦੀ ਵਾਰ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਰੋਂ ਡਿਗਦੇ ਜਾਪਦੇ, ਸ਼ਕ ਅੱਖੀਂ ਪਾਇਆ,
ਹਨ ਅਡਿੱਗ ਤੇ ਹੁਨਰ ਨੂੰ ਅਸਮਾਨ ਚੜ੍ਹਾਇਆ।
ਇਹਨੇ ਜਾਦੂ ਇਸ ਤਰ੍ਹਾਂ ਆ ਧੂੜ ਦਿਖਾਇਆ।
ਲੁਸ ਲੁਸ ਕਰਦੀ ਜਾਪਦੀ, ਮੁਰਦੇ ਦੀ ਕਾਇਆ।

ਬਾਬਲ ਵਿਚ ਮਨੁਖਤਾ ਦਾ ਚਮਤਕਾਰਾ

ਬਾਬਲ ਦੇ ਵਿਚ ਆਣ ਕੇ, ਸਭਿਤਾ ਮਹਾਂ ਰਾਣੀ।
ਲਗੀ ਭਰਨ ਇਨਸਾਨ ਦੇ ਪੈਰੀਂ ਪੈ ਪਾਣੀ।
ਪਾਈ ਖ਼ੂਬ ਦਿਮਾਗ਼ ਵਿਚ, ਇਸ ਸੋਚ-ਮਧਾਣੀ।
ਸਿੱਖੀ ਏਸ ਵਿਚਾਰ ਤੋਂ, ਉਸ ਕਲਮ ਚਲਾਣੀ।
[1]*ਮਿੱਟੀ ਤੇ ਹੀ ਲਾ ਲਈ, ਹੁਣ ਲਿਖਤੀ ਤਾਣੀ।


  1. *ਮਿੱਟੀ ਦੀਆਂ ਪੱਟੀਆਂ ਬਣਾ ਕੇ ਲਿਖਦੇ ਸਨ। ਦੁਨੀਆਂ ਦੀ ਸਭ ਤੋਂ ਪਹਿਲੀ ਕਾਨੂੰਨੀ ਕਿਤਾਬ ਏਥੇ ਬਣੀ।

੩੧.