ਪੰਨਾ:ਮਨੁਖ ਦੀ ਵਾਰ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਲ ਦੇ ਵਿਚ ਮੋਛੂਆਂ, ਇਕ ਰਾਜ ਚਲਾਇਆ।
ਰਾਜਾ ਬਣ ਇਕ ਬਹਿ ਗਿਆ, ਜਗ ਦਾਸ ਕਹਾਇਆ।

ਅਸੀਰੀਆ

ਮਾਰ ਵਗੀ ਇਸ ਦੇਸ ਨੂੰ, ਇਕ ਰਾਜਾ ਆਇਆ।
ਓਹੋ ਕੀਤਾ ਓਸ ਨੇ, ਜੋ ਮਤਾ ਮਤਾਇਆ।
ਲੱਗਾ ਪੈਣ ਜਹਾਨ ਤੇ, ਸ਼ਾਹਾਂ ਦਾ ਸਾਇਆ।
ਉਡਣ ਲੱਗਾ ਜਗਤ ਚੋਂ, ਗੁਣ ਦਾ ਸਰਮਾਇਆ।
[1]*ਨਨਵਾ ਨਾਂ ਦੇ ਸ਼ਾਹ ਨੇ, ਇਕ ਸ਼ਹਿਰ ਵਸਾਇਆ।
ਮਾਇਆ ਖਿੱਚ ਗ਼ਰੀਬ ਦੀ, ਦਬ ਕਹਿਰ ਕਮਾਇਆ।
ਆਖ਼ਰ ਦਰਦ ਪਿਆਰ ਨੇ, ਧਾ ਜ਼ੋਰ ਘਟਾਇਆ।
ਵੇਖਦਿਆਂ ਹੀ ਜ਼ੁਲਮ ਦਾ, ਹੋ ਗਿਆ ਸਫ਼ਾਇਆ।

ਰਿਸ਼ੀ ਜ਼ਰਤੁਸ਼ਤ

ਮਾਨੁਖ ਦੇ ਈਰਾਨ ਦਾ, ਤਾਰਾ ਚਮਕਾਇਆ।
ਸੂਝਾਂ ਦਾ ਸਰਦਾਰ ਸੀ, ਜ਼ਰਤੁਸ਼ਤ ਕਹਾਇਆ।
ਸੋਚ ਸਮਝ ਵਿਚਾਰ ਕੇ, ਰਬ ਨੂਰ ਸੁਝਾਇਆ।
ਚਾਨਣ ਬਾਝ ਜਹਾਨ ਵਿਚ, ਕਿਸ ਰਸਤਾ ਪਾਇਆ?


  1. ਅਸਲ ਨਾਂ ਨੈਨਵਾ ਹੈ।

੩੩.