ਪੰਨਾ:ਮਨੁਖ ਦੀ ਵਾਰ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਨੁਖ ਸੇਵਾ ਨੂੰ ਕਿਹਾ, ਰੱਬੋਂ ਵਧ ਭਾਈ।
ਭੁਲ ਕੇ ਵੀ ਨਾ ਸੁਰਗ ਦੀ, ਇਸ ਬਾਤ ਚਲਾਈ।
[1]*ਲੂ ਰਾਜਾ ਨੇ ਓਸ ਦੀ, ਸੁਣ ਕੇ ਵਡਿਆਈ,
ਸੌਂਪ ਵਜ਼ਾਰਤ ਹਿਰਦਿਓਂ ਤੇ ਖੁਸ਼ੀ ਮਨਾਈ।
ਕਨਫੋਸ਼ਸ ਨੇ ਜਾਂਦਿਆਂ, ਗੁਣ ਕਲਮ ਵਗਾਈ।

ਹਰ ਥਾਂ ਸ਼ਾਹ ਬਪਾਰੀਆਂ, ਅੰਨ੍ਹੀ ਸੀ ਪਾਈ।
ਕੀਮਤ ਦੱਸੀ ਬੰਨ੍ਹ ਕੇ, ਭਾ-ਅੱਗ ਬੁਝਾਈ।
ਓਸ ਅਮੀਰ ਗ਼ਰੀਬ ਦੀ, ਨਾ ਖੇਡ ਖਿਡਾਈ।


  1. *ਲੂ ਤੇ ਸੀ ਰਿਆਸਤਾਂ ਹਨ।

੩੫.