ਪੰਨਾ:ਮਨੁਖ ਦੀ ਵਾਰ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[1]*ਅੱਧ ਔਗੁਣ ਨੂੰ ਔਗੁਣਾਂ, ਜਦ ਦਿੱਤੀ ਸਾਈ।
ਲੂ ਰਾਜੇ ਚੰਦ ਚਾੜ੍ਹਿਆ, ਕਾਲਖ ਵਰਤਾਈ।
ਹੱਥੋਂ ਰੇਸ਼ਮ ਸੁੱਟਿਆ, ਮੁੰਜ ਵਟ ਵਖਾਈ।
ਲਾਲ ਗਵਾਇਆ ਕੰਨੀਓਂ ਫੂਕੀ ਚਤਰਾਈ।
ਹੀਰਾ ਮਾਰ ਵਗਾਹਿਆ, ਭੁੱਲੀ ਦਾਨਾਈ।
ਅੰਮ੍ਰਿਤ ਹੱਥੀਂ ਡੋਲ੍ਹਿਆ, ਲੜ ਜ਼ਹਿਰ ਬੰਨ੍ਹਾਈ।
ਮੱਖਣ ਭੁੰਜੇ ਰੋਲਿਆ, ਛਾਹ ਛੰਨੇ ਪਾਈ।
ਹੱਥੋਂ ਨੁਸਖਾ ਪਾੜਿਆ, ਤੇ ਮਰਜ਼ ਵਧਾਈ।
ਮੂਰਖਤਾ ਧੀ ਜੰਮ ਪਈ, ਪਏ ਦੇਣ ਵਧਾਈ।
ਰਹਿਮ ਦਿਮਾਗੋਂ ਦੌੜਿਆ, ਕੀ ਰਹੀ ਭਲਾਈ?
ਗੁਣ ਔਗੁਣ ਦੀ ਆਦਿ ਤੋਂ, ਹੋਂਦੀ ਹੀ ਆਈ।

ਕਨਫੋਸ਼ਸ ਮੌਜ਼ੇ ਤੁੰਗ ਦੇ ਰੂਪ ਵਿਚ

ਬਿਖੜੇ ਪੈਂਡੇ ਦਾ ਸਦਾ, ਬਣਿਆ ਸੀ ਰਾਹੀ।
ਕਹਿੰਦਾ ਸੀ ਮੈਂ ਮੇਟਣੀ ਕੁਲ ਝਗੜੇ ਸ਼ਾਹੀ।
ਔਗੁਣ ਨੂੰ, ਦੁਖ ਝਾਗ ਕੇ, ਨਾ ਦਿੱਤੀ ਡਾਹੀ।
ਲੋਕਾਂ ਵਾਂਗ ਸੁਣਾਇਆ, ਨਾ ਹੁਕਮ ਅਲਾਹੀ।
ਬਣਿਆ ਮੌਜ਼ੇ ਤੁੰਗ ਹੀ, ਕਟ ਔਗੁਣ ਫਾਹੀ।


  1. *ਭਾਵ ਰਾਜਾ

੩੭.