ਪੰਨਾ:ਮਨੁਖ ਦੀ ਵਾਰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਸ ਜਗਾਇਆ ਆਪ ਹੀ, ਤੇ ਆਪ ਸਵਾਇਆ।
ਮਾਨੁਖਤਾ ਦੇ ਰਾਜ਼ ਨੂੰ, ਜਾਤਾ ਸਮਝਾਇਆ।
ਹਰ ਪਾਸੇ ਨੂੰ ਰਿੜਕਿਆ, ਤਤ ਸਾਰ ਕਢਾਇਆ।
ਜਿਸ ਸ਼ੈ ਨੂੰ ਹਥ ਪਾਇਆ, ਸਿਰ ਤਾਜ ਬਣਾਇਆ।
ਦਰਸ਼ਨ ਕੀਤਾ ਰਾਗ ਦਾ, ਜਸ ਸ਼ਾਮ ਸੁਣਾਇਆ।
ਉਪਨਿਸ਼ਦਾਂ ਵਿਚ ਏਸ ਨੇ, ਬ੍ਰਹਮਵਾਦ ਚਲਾਇਆ।
ਆਖ਼ਰ ਇਕ ਦਿਮਾਗ਼ ਨੂੰ, ਛੇ ਰਾਹੀਂ ਪਾਇਆ।
ਵਰਣਾਂ ਦੇ ਵਿਚ ਆਰੀਆਂ, ਜਗ ਵੰਡ ਵਖਾਇਆ।
ਓਦੋਂ ਤਾਂ ਗੁਣ ਹੋਏਗਾ, ਹੁਣ ਔਗੁਣ ਆਇਆ।
ਬ੍ਰਹਮੋਂ ਵਧ ਕੇ ਰੂਪ ਜੀ, ਬਾਹਮਨ ਸਦਵਾਇਆ।

ਖਤਰੀ ਚੜ੍ਹਦੀ ਕਲਾ ਵਿਚ

ਮਾਨੁਖਤਾ ਨੂੰ ਖਤਰੀਆਂ, ਮੁੜ ਕੇ ਚਮਕਾਇਆ।
[1]*ਉਰਮਿਲਾ ਨੇ ਨਾਰ ਦਾ, ਨਾਂ ਰਖ ਵਖਾਇਆ।
ਗਾਇਆ ਜਸ ਰਾਮਾਇਣ ਦਾ, ਜਗ ਸੀਸ ਨਿਵਾਇਆ।
ਭਾਰਤ ਜੁਧੋਂ ਏਸ ਨੂੰ, ਵਧ ਕੇ ਅਦਰਾਇਆ।
ਓਧਰ ਵੀਰਾਂ ਲੜਦਿਆਂ, ਘਮਸਾਨ ਮਚਾਇਆ।


  1. *ਲਛਮਨ ਜੀ ਦੇ ਘਰ ਵਾਲੀ, ਜਿਸ ਨੇ ਸ੍ਰੀ ਰਾਮ ਨਾਲ ਪਤੀ ਦੇਵ ਨੂੰ ਬਨਬਾਸ ਵਿਚ ਤੋਰਿਆ ਸੀ।

੩੯.