ਪੰਨਾ:ਮਨੁਖ ਦੀ ਵਾਰ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਧ

ਹਿੰਸਾ ਮਾਰੇ ਹਿੰਦ ਤੇ, ਸਿੱਧਾਰਥ ਛਾਇਆ।
ਸਮਝੋ ਘੁਪ ਹਨੇਰ ਵਿਚ, ਚੰਦਰਮਾਂ ਆਇਆ।
ਪੰਛੀ ਪਸ਼ੂਆਂ ਨਾਲ ਵੀ, ਉਸ ਪ੍ਰੇਮ ਵਧਾਇਆ।
ਉਹਨਾਂ ਦੀ ਇਕ ਚੀਕ ਨੇ, ਇਹਨੂੰ ਤੜਫ਼ਾਇਆ।

ਖੰਭ ਟੁਟਾ ਜੇ ਹੰਸ ਦਾ, ਉਸ ਬਾਂਹ ਸਿਞਾਤੀ।
ਸੀਨਾ ਪਾਟਾ ਮੋਰ ਦਾ, ਜਾਣੀ ਸੂ ਛਾਤੀ।
ਕੀੜੀ ਮਿੱਧੀ ਦੇਖ ਕੇ, ਅਪਣੀ ਦੇਹ ਜਾਤੀ।
ਸ਼ਾਹ ਰਗ ਬਕਰੇ ਦੀ ਗਈ, ਇਸ ਜਿੰਦ ਪਛਾਤੀ।

੪੪.