ਪੰਨਾ:ਮਨੁਖ ਦੀ ਵਾਰ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੰਡੀ ਰੱਖੋ ਨਾ ਦਿਲੀਂ, ਗਲ ਸਾਫ਼ ਸੁਣਾਵੋ।
ਇਹੋ ਹੀ ਨਿਰਬਾਣ ਹੈ, ਸੁਣ ਲਵੋ ਭਰਾਵੋ।"

ਬੁਧ ਜੀਵਣ ਅਪਣਾਇਆ ਹੁਨਰੀ ਸਰਦਾਰਾਂ।
ਜਗਮਗਾਇਆ ਗੁਫ਼ਾ ਨੂੰ ਕੁਝ ਚਿਤਰਕਾਰਾਂ।
ਯੂਰਪ ਮਟਕਾਂ ਵੇਖ ਕੇ ਮੰਨਦਾ ਹੈ ਹਾਰਾਂ।
ਏਜੰਤਾ ਹੈ ਦੇ ਰਹੀ ਕੁਲ ਸੀਤਲ ਸਾਰਾਂ।

੪੯.