ਪੰਨਾ:ਮਨੁਖ ਦੀ ਵਾਰ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰਕਾਂ ਨੇ ਜਦ ਪਾਇਆ, ਨਾਹੱਕਾ ਧਾੜਾ।
ਸਾਧੂ ਪੀਟਰ ਉਠਿਆ, ਜੁੱਧਾਂ ਦਾ ਲਾੜਾ।
ਮਾਨੁਖ ਦੇ ਮਨ ਪੈ ਗਿਆ, ਮਜ਼ਹਬ ਤੋਂ ਪਾੜਾ।

ਸੁਧਾਰ ਲਹਿਰ

ਮਜ਼ਹਬ ਨੂੰ ਹੁਣ ਪਰਖਿਆ, ਦਾਨੇ ਈਸਾਈਆਂ।
ਪਈਆਂ ਜਾਨ ਵਿਕਲਫ ਤੋਂ, ਨਵੀਆਂ ਰੁਸ਼ਨਾਈਆਂ।
ਅੰਧ ਵਿਸਵਾਸ ਮਿਟਾਇਆ, ਅਡ ਲੀਹਾਂ ਪਾਈਆਂ।
ਵਹਿਮਾਂ ਸ਼ੱਕਾਂ ਮਾਰੀਆਂ, ਵੇਲਾਂ ਮਹਿਕਾਈਆਂ।
ਔਗੁਣ ਅੱਖਾਂ ਮੀਟੀਆਂ, ਗੁਣ ਖੋਲ੍ਹ ਵਖਾਈਆਂ।
ਗੁਣ ਔਗੁਣ ਨੇ ਰੂਪ ਜੀ, ਮੁੜ ਦੌੜਾਂ ਲਾਈਆਂ।

ਸਰ ਟਾਮਸ ਮੋਰ

ਗੁਣ ਨੇ ਟਾਮਸ ਮੋਰ ਦੇ, ਹੱਥ ਵਾਗ ਫੜਾਈ।
ਕੀਤੀ ਅੰਧ ਵਿਸ਼ਵਾਸ ਤੇ, ਉਸ ਖ਼ੂਬ ਚੜ੍ਹਾਈ।
ਰਚੀ ਕਿਤਾਬ ਯੂਟੋਪੀਆਂ*[1], ਤੇ ਅਕਲ ਲੜਾਈ।
ਧੌਣ ਵਢਾਈ ਮੂੜ੍ਹਤਾ, ਖਲ ਵਹਿਮ ਲੁਹਾਈ।
ਮਾਰੀ ਵਾਦੀ ਭਰਮ ਦੀ, ਤੇ ਜੁਗਤ ਜਵਾਈ।


  1. *ਅਰਥ ਹੈ ਕਿਤੇ ਵੀ ਨਾ।

੫੬.