ਪੰਨਾ:ਮਨੁਖ ਦੀ ਵਾਰ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੀਨੈਸਾਂ (ਮੁੜ ਜਾਗਾ)

ਠੱਗੀ ਠੋਰੀ ਗ਼ਰਜ਼ ਦਾ ਜਦ ਚਲਿਆ ਚਾਲਾ।
ਕੀਤਾ ਅੰਨ੍ਹ ਅੰਨ੍ਹੇਰ ਨੇ, ਹਰ ਪਾਸਾ ਕਾਲਾ।
ਲੋਕਾਂ ਨੀਝਾਂ ਲਾਈਆਂ, ਕਿ ਹੋਏ ਉਜਾਲਾ।
ਤਦ ਯੂਨਾਨੀ ਇਲਮ ਦਾ, ਖੁਲ੍ਹਿਆ ਹਰ ਤਾਲਾ।
ਹਰ ਭਾਸ਼ਾ ਗਲ ਲਾ ਲਿਆ, ਸਾਹਿੱਤ ਨਿਰਾਲਾ।
ਮੋਹਰੇ ਇਟਲੀ ਹੋ ਗਿਆ, ਵਡ ਕਰਮਾਂ ਵਾਲਾ।
ਨਗਰ ਫਲੋਰੈਂਸ ਜਾਪਿਆ, ਇਕ ਹੁਨਰ ਸ਼ਿਵਾਲਾ।

ਮੁੜ ਜਾਗੇ ਦੇ ਮੂਰਤੀਕਾਰ ਤੇ ਚਿਤਰਕਾਰ

ਹਰ ਸ਼ੈ ਨੂੰ ਰੰਗ ਲਾਇਆ, ਆ ਚਿਤਰਕਾਰਾਂ।
ਪੱਥਰ ਜਿਉਂਦੇ ਹੋ ਗਏ, ਬਣ ਬੁੱਤ ਹਜ਼ਾਰਾਂ।
ਹੁਨਰਾਂ ਦਾ [1]*ਸਰਦਾਰ ਜੋ, ਦੇਂਦਾ ਸੀ ਸਾਰਾਂ:-
"ਹੱਥਾਂ ਦਾ ਇਹ ਕੰਮ ਨਹੀਂ, ਸਿਰ ਲਾਣ ਬਹਾਰਾਂ।"

ਬਾਝ ਵਿਓਂਤੋਂ ਹੋ ਗਿਆ, ਜਗ ਸੁੰਜਾ ਭਾਈ।
ਸੁਰਤੀ ਟੁੰਬੀ ਹੁਨਰ ਨੇ, ਤੇ ਵਿਓਂਤ ਜਗਾਈ।


  1. *ਉਸਤਾਦ ਮਾਈ ਕੇਲ ਏਂਜਲੋ।

੫੯.