ਪੰਨਾ:ਮਨੁਖ ਦੀ ਵਾਰ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਂਦਾ ਨਿਤ ਦਿਮਾਗ਼ ਨੂੰ, ਇਹ ਕੋਮਲਤਾਈ।
ਕਿਰਲੀ ਜੀ ਮਿਚਕਾਉਂਦੀ, ਜਦ ਹੁਨਰ ਬਣਾਈ,
ਰੋਟੀ ਖਾਂਦੇ ਤਕਦਿਆਂ, ਨਾ ਅਲਕਤ ਆਈ।
ਜਾਣ ਲਵੋ ਇਹ ਹੁਨਰ ਦੀ, ਵੱਡੀ ਵਡਿਆਈ।
ਮੁੜ ਜਾਗੇ ਜੋ ਦੇਖਿਆ, ਸੋ ਸ਼ਕਲ ਵਹਾਈ।
ਏਜੰਤਾ ਤੋਂ ਵਖਰੀ, ਇਕ ਪਿਰਤ ਪਵਾਈ।
[1]*ਵਿਣਸੀ ਹੁਨਰ ਵਖਾਇਆ, ਮੌਲੀ ਲੋਕਾਈ।
ਯੂਰਪ ਇਹਦੇ ਹੁਨਰ ਦੀ, ਸ਼ੈ ਸਾਂਭ ਵਿਖਾਈ।
ਜੋਤੀ ਜੋਤੋਂ ਜਗ ਪਈ, ਹੋਈ ਰੁਸ਼ਨਾਈ।

ਵਿਣਸੀ ਦੀ ਹੀ ਨੀਂਹ ਤੇ, ਹਨ ਹੁਨਰ-ਮੁਨਾਰੇ।
ਸਮਝੋ ਏਸੇ ਅਰਸ਼ ਦੇ, ਜੋ ਦਿਸਦੇ ਤਾਰੇ।
ਜਹਾਂਗੀਰ ਨੇ ਵੇਖ ਕੇ, ਇਹ ਅਜਬ ਨਜ਼ਾਰੇ,
ਖੁਲ੍ਹਵਾਏ [2]‡ਮਨਸੂਰ ਤੋਂ, ਹੁਨਰੀ ਭੰਡਾਰੇ।
ਮੇਲਣ ਦੁਨੀਆਂ ਦੂਰ ਦੀ, ਨਿਤ ਹੁਨਰ ਇਸ਼ਾਰੇ।
ਮੁੜ ਜਾਗੇ ਦੇ ਰੂਪ ਜੀ, ਹਨ ਗੁਝ ਇਸ਼ਾਰੇ।

ਮੁੜ ਜਾਗੇ ਦੇ ਵਿਗਿਆਨੀ

ਯੂਰਪ ਨੂੰ ਮੁੜ ਜਾਗ ਨੇ, ਵਿਗਿਆਨ ਸਿਖਾਇਆ।


  1. *ਮਹਾਂ ਚਿਤਰਕਾਰ ਲਯੂਨਾਰਡੋ ਡੀਵਿਣਸੀ।
  2. ‡ਜਹਾਂਗੀਰ ਦਾ ਵੱਡਾ ਚਿਤਰਕਾਰ ਸੀ, ਜਿਸ ਯੂਰਪੀ ਰੰਗਤ ਲਿਆਂਦੀ।

੬o.