ਪੰਨਾ:ਮਨੁਖ ਦੀ ਵਾਰ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਹਾਂ ਨੂੰ ਉਸ ਭੰਡਿਆ, ਚੋਟਾਂ ਲਾ ਲਾ ਕੇ।
ਘੁੰਡੀ ਖੋਲ੍ਹੀ ਸੋਚ ਦੀ, ਉਸ ਸਮਝ ਵਖਾ ਕੇ।

ਰਾਜ ਘਰਾਣੇ ਨਾ ਰਚੇ, ਉਸਤਤ ਗਾ ਗਾ ਕੇ।
ਜੀਵਣ ਉਪਮਾ ਕਰ ਗਿਆ, ਚਜ ਰਮਜ਼ ਵਖਾ ਕੇ।
ਮੇਘਾਂ ਤੇ ਹੀ ਨਾ ਰਿਹਾ, ਵਿੰਜੋਗ ਦਿਖਾ ਕੇ।
ਤਲਵਾਰਾਂ ਨਾ ਮਾਰੀਆਂ, ਵਾਵਾਂ ਵਿਚ ਜਾ ਕੇ।
ਦਸਿਆ ਨਾ ਉਸ ਆਪ ਨੂੰ, ਸਰਦਾਰ ਬਣਾ ਕੇ।
ਵਸਿਆ ਉਹ ਮਜ਼ਦੂਰ ਵਾਂਗ, ਨਿਤ ਕਲਮ ਚਲਾ ਕੇ।

੬੨.