ਪੰਨਾ:ਮਨੁਖ ਦੀ ਵਾਰ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿੱਤ ਨਹੀਂ ਰਵਾਉਂਦਾ, ਇਸ਼ਕਾਂ ਦਾ ਰੋਣਾ।
ਸਾਹਿੱਤ ਸਦਾ ਧੁਵਾਉਂਦਾ, ਕੌਮਾਂ ਦਾ ਧੋਣਾ।
ਸਾਹਿੱਤ ਨਹੀਂ ਢੁਵਾਉਂਦਾ, ਗ਼ਰਜ਼ਾਂ ਦਾ ਢੋਣਾ।

[1]*ਅਲਬੈਰੂਨੀ ਵਾਂਗਰਾਂ, ਜਦ ਮੋਮਨ ਆਏ।
ਹਿੰਦੂ ਨੇ ਗਲ ਲਾਇਆ ਤੇ ਸਿਰੇ ਚੜ੍ਹਾਏ।
ਵਧੇ ਬਪਾਰ, ਦੁਪਾਸਿਓਂ, ਨਾ ਵੈਰ ਜਗਾਏ।
ਪਰ ਜਦ ਗ਼ਜ਼ਨੀ ਵਾਂਗਰਾਂ, ਹੜ ਬਣ ਕੇ ਧਾਏ।
ਬਾਹਮਨ ਕਾਜ਼ੀ ਖਹਿਬੜੇ ਤੇ ਝਗੜੇ ਪਾਏ।
ਦੋਵੇਂ ਚਾਹੁੰਦੇ ਹੀ ਰਹੇ, ਅਪਣੀ ਚਲ ਜਾਏ।
ਗ਼ਰਜ਼ਾਂ ਦੇ ਹੀ ਵਾਸਤੇ, ਦੋ ਧੜੇ ਬਣਾਏ।

ਹੋ ਗਿਆ ਹੁਣ ਦੇਸ ਵਿਚ, ਦੌਰਾ ਇਸਲਾਮੀ।
ਆਖ਼ਰ ਛਾਇਆ ਮੁਲਕ ਤੇ, ਏਕੇ ਦਾ ਹਾਮੀ।
ਗਲ ਤੋਂ ਲਾਹੀ ਸ਼ੂਦਰਾਂ, ਅਜ ਵਰਣ-ਗ਼ੁਲਾਮੀ।
ਪੰਡਿਤ ਦੇ ਸਿਰ ਚੜ੍ਹ ਪਈ, ਆਪਣੀ ਹੀ ਖਾਮੀ।

ਪਹਿਲਾਂ ਗੌਰੀ ਆ ਗਏ, ਮੁੜ ਦਾਸ ਬਹਾਏ।
ਪਿਛੋਂ ਖ਼ਿਲਜੀ ਆ ਪਏ, ਰਾਜਪੂਤ ਖਪਾਏ।


  1. *ਵਡੀ ਸੂਝ ਵਾਲਾ ਸੀ। ਹਿੰਦ ਵਿਚ ਆਇਆ ਤੇ ਏਥੋਂ ਦੀਆਂ ਰਸਮਾਂ ਆਦਿ ਦਾ ਪੂਰਾ ਵੇਰਵਾ ਲਿਖਿਆ। ਨਡਰ ਹੋ ਕੇ ਦੋ-ਪੱਖੀ ਰਾਏ ਵੀ ਦਿੱਤੀ।

੬੫.