ਪੰਨਾ:ਮਨੁਖ ਦੀ ਵਾਰ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਠੀ ਪੁਤਰੀ ਹਿੰਦ ਦੀ, [1]*ਸਤ ਜੌਹਰ ਦਿਖਾਏ।
ਕਾਮ-ਪਿਆਸੇ ਸ਼ਾਹ ਨੂੰ, ਉਸ ਮਜ਼ੇ ਚਖਾਏ।

ਤੁਗ਼ਲਕ ਲੋਧੀ ਆ ਗਏ, ਪਰ ਕੰਮ ਨਾ ਸਰਿਆ।
ਪਰਜਾ ਰੋਂਦੀ ਰਹਿ ਗਈ, ਦਿਲ ਦਰਦਾਂ-ਭਰਿਆ।
ਖੇਤ ਪੁਰਾਣੀ ਪੈਂਠ ਦਾ, ਨਾ ਹੋਇਆ ਹਰਿਆ।
ਕਖ ਤੀਲਾ ਵੀ ਰੂਪ ਜੀ, ਰਿਸ਼ਵਤ-ਵਗ ਚਰਿਆ।

ਅਕਲਾਂ ਫ਼ਰਜ਼ਾਂ ਲੈ ਲਈ, ਸ਼ਾਹਾਂ ਤੋਂ ਛੁਟੀ।
ਨਾਂ ਲੈ ਲੈ ਇਨਸਾਫ਼ ਦਾ, ਕੁਲ ਪਰਜਾ ਲੁਟੀ।
ਡਾਲੀ ਧਰਮ ਈਮਾਨ ਦੀ, ਕੁੜਕੀ ਤੇ ਟੁੱਟੀ।
ਤਾਣੀ ਭਗਤ ਕਬੀਰ ਦੀ, ਖੁੰਦਰ ਵਿਚ ਸੁੱਟੀ।

ਭਗਤੀ ਲਹਿਰ

ਪਤਝੜ ਵਾਂਗੂੰ ਛਾਈਆਂ, ਜਦ ਫ਼ਿਰਕੂ ਖਾਰਾਂ,
ਲਾਈਆਂ ਭਗਤੀ ਲਹਿਰ ਨੇ, ਤਦ ਅਜਬ ਬਹਾਰਾਂ।
ਮਿਲੀਆਂ ਸਨ ਮਾਨੁਖ ਤੋਂ, ਮਾਨੁਖਤਾ ਸਾਰਾਂ।
ਮੁੱਲਾਂ ਪੰਡਿਤ ਸੋਧਿਆ, ਜੁਗਤਾਂ ਦੇ ਵਾਰਾਂ।
ਈਸ਼ਰ-ਪ੍ਰੇਮ ਗੁੰਜਾਇਆ, ਭਗਤੀ ਦੇ ਸਾਜ਼ਾਂ।


  1. *ਮਹਾਰਾਣੀ ਪਦਮਣੀ।

੬੬.