ਪੰਨਾ:ਮਨੁਖ ਦੀ ਵਾਰ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਣ ਤਾਂ ਦੇਂਦਾ ਹੀ ਨਹੀਂ, ਔਗੁਣ ਨੂੰ ਬੁੱਤੇ।

ਗੁਰੂ ਹਰਿ ਗੋਬਿੰਦ

ਗੁਰ ਨਾਨਕ ਦੇ ਹੌਸਲੇ, ਹੁਣ ਤੇਗ਼ ਫੜਾਈ।
ਸ਼ਾਹਾਂ ਨਾਲ ਗ਼ਰੀਬ ਦੀ, ਛਿੜ ਪਈ ਲੜਾਈ।
ਸਦੀਆਂ ਦੀ ਤਾਕਤ ਗਈ, ਜਨਤਾ ਹੱਥ ਆਈ।
ਮਤਲਬ ਬਾਝੋਂ ਰੂਪ ਨਾ, ਤਲਵਾਰ ਚਲਾਈ।

ਤੇਗ਼

ਜਿਸ ਦਮ ਚੁੱਕੀ ਤੇਗ਼ ਸੀ, ਪੈ ਗਈ ਦੁਹਾਈ।
ਦੇਖੇ ਵਾਰ ਚੁਗਤਿਆਂ, ਮੂੰਹ ਉਂਗਲ ਪਾਈ।
ਪੋਹੀ ਉਹਨੂੰ ਨਜ਼ਰ ਨਾ, ਅੱਤ ਤੇਗ਼ ਵਗਾਈ।
ਲੀਕ ਜਿਹੀ ਨੇ ਪੈਂਦਿਆਂ, ਸ਼ਫ਼ ਸਾਫ਼ ਉਡਾਈ।
ਮੌਤ-ਪੁੜੀ ਜਦ ਸਾਰ ਨਾਲ, ਉਸ ਘੋਲ ਪਿਲਾਈ,
ਜਿਸ ਨੇ ਚਾੜ੍ਹੀ ਵੇਂਹਿੰਦਿਆਂ, ਲੱਥੀ ਹਉਂ ਵਾਈ।
ਪਰੀ ਨਹੀਂ ਨਾ ਹੂਰ ਹੈ, ਨਾ ਕਾਲੀ ਮਾਈ।
ਨਾਮ ਭਗੌਤੀ ਓਸ ਦਾ, ਲੋਹਿਓਂ ਘੜਵਾਈ।
ਜਿਹੜਾ ਲਾਗੇ ਆ ਗਿਆ, ਜਿੰਦ ਭੇਟ ਚੜ੍ਹਾਈ।
ਸਿਰ ਤੇ ਪੈਂਦੇ ਸਾਰ ਹੀ, ਪੈਰਾਂ ਵਿਚ ਆਈ।

੭੩.