ਪੰਨਾ:ਮਨੁਖ ਦੀ ਵਾਰ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[1]*ਸੈਦ ਪੁਰੇ ਤੋਂ ਵਧ ਗਏ, ਕੁਲ ਜ਼ੁਲਮ ਨਕਾਰੇ।
ਉਹਦੇ ਜ਼ੁਲਮਾਂ ਮਾਰਿਆ, ਜਿਸ ਭਾਈ ਮਾਰੇ,
ਤਨ ਟੋਟੇ ਕਰਵਾ ਲਿਆ, ਬਖ਼ਤਾਵਰ ਦਾਰੇ।
ਕੈਦੀ ਕੀਤਾ ਬਾਪ ਨੂੰ, ਫੜ ਬੁਢੇ ਵਾਰੇ।
ਧਹਿ ਧਹਿ ਸੁਟੀ ਜਾ ਰਿਹਾ, ਕੁਲ ਇਲਮ ਮੁਨਾਰੇ।
ਸ਼ਕਤੀ ਉੱਡੀ ਯੱਗ ਦੀ, ਸਭ ਮੰਤਰ ਹਾਰੇ।
ਝਲਿਆ ਸਾਨੂੰ ਹੈ ਨਹੀਂ, ਭਗਵਾਨ ਦਵਾਰੇ।

"ਹਰ ਗਲ ਭਗਤੀ ਲਹਿਰ ਦੀ, ਔਰੰਗ ਰੁੜ੍ਹਾਈ।
ਕੰਨੀ ਬੰਨ੍ਹੀ ਓਸ ਨੇ, ਇਕ ਕੱਟੜਤਾਈ।
ਦੱਸੀ ਰਾਜ-ਪਿਆਸ ਦੀ, ਉਸ ਮੋਮਨਤਾਈ।
ਹੇ ਪ੍ਰਭ ਚੱਲੀ ਭਾਰਤੋਂ, ਅਜ ਮਾਨੁਖਤਾਈ।

ਹਿੰਦ ਦੀ ਚਾਦਰ

ਤੇਗ਼ ਬਹਾਦਰ ਦਸ ਗਏ, ਜਗ ਖ਼ਾਤਰ ਮਰਨਾ।
ਲੋਕਾਂ ਖ਼ਾਤਰ ਦਸਿਆ, ਧੜ ਧਰਤੀ ਧਰਨਾ।
ਲੋਕਾਂ ਦੇ ਸੁਖ ਵਾਸਤੇ, ਦੁਖ ਸਿਰ ਤੇ ਜਰਨਾ।
ਅੜਨਾ ਧਰਮ ਅਸੂਲ ਤੇ, ਨਾ ਕਸ਼ਟੋਂ ਡਰਨਾ।
ਜੌਹਰ ਦਿਖਾਣੇ ਤੇਗ਼ ਨੂੰ, ਨੇਕੀ ਨੂੰ ਵਰਨਾ"।


  1. *ਏਥੇ ਬਾਬਰੀ ਜੁਲਮ ਬਹੁਤ ਹੋਇਆ ਸੀ।

੭੭.