ਪੰਨਾ:ਮਨੁਖ ਦੀ ਵਾਰ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਣ ਦੀ ਬਾਜ਼ੀ ਲਾਉਂਦਿਆਂ, ਤਨ ਨੂੰ ਵੀ ਹਰਨਾ।
ਉਪਕਾਰੋਂ ਸਿਰ ਵਾਰਨਾ, ਤੇ ਮਹਿਕਾਂ ਕਰਨਾ।
ਛਡਣਾ ਪੁਤ ਪਿਆਰ ਨੂੰ, ਜਗ ਦਾ ਹਿੱਤ ਕਰਨਾ।
ਮਾਰੂਥਲ ਵਿਚ ਦਸ ਗਏ, ਸੁਖ ਖ਼ਾਤਰ ਝਰਨਾ।
ਏਸ ਤਰ੍ਹਾਂ ਦਾ ਰੂਪ ਜੀ, ਕਿਸ ਤੋਂ ਕੰਮ ਸਰਨਾ?

ਕਲਮ ਤੇਗ਼ ਤੇ ਮਾਨੁਖਤਾ ਦਾ ਗੁਰੂ

ਨੌਵੇਂ ਗੁਰ ਜਤਲਾ ਗਏ, ਕਾਇਆਂ ਪਲਟਾਣੀ।
ਬਾਲਕ ਗੋਬਿੰਦ ਰਾਏ ਨੇ, ਝਟ ਨਬਜ਼ ਪਛਾਣੀ।
ਓਹਨੇ "ਮੂੰਹ ਗ਼ਰੀਬ ਕਾ, ਗੁਰ ਗੋਲਕ" ਜਾਣੀ।
ਚਾਹੀ ਓਸ ਬਰਾਬਰੀ, ਹਰ ਤਰਫ਼ ਧੁਮਾਣੀ।
ਢੱਠੀ ਚਰਨੀਂ ਆਣ ਕੇ, ਮਾਨੁਖਤਾ ਰਾਣੀ।
ਏਸੇ ਦੱਸੀ ਕੌਮ ਨੂੰ, ਸਿਰ, ਅਣਖ ਸਜਾਣੀ।
ਸਿਰ ਤੀਕਣ ਜਦ ਚਾੜ੍ਹਿਆ, ਜ਼ੁਲਮਾਂ ਨੇ ਪਾਣੀ,
ਫੜਨੀ ਪੈ ਗਈ ਤੇਗ਼ ਵੀ, ਤੇ ਕਲਮ ਚਲਾਣੀ।
ਮੇਟ ਵਖਾਣੀ ਦੇਰ ਦੀ, ਇਸ ਬਾਬਰਵਾਣੀ।

ਦਸ਼ਮੇਸ਼ ਸਾਹਿੱਤ

ਦਸੇ ਸੋਹਣੇ ਕਾਵਿ ਦੇ, ਜੋ ਜੌਹਰ ਨਿਰਾਲੇ।

੭੮.