ਪੰਨਾ:ਮਨੁਖ ਦੀ ਵਾਰ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਖ ਨਹੀਂ ਸਕੇ, ਅਜੇ ਕੁਲ ਹਿੰਦੀ ਵਾਲੇ।
ਬਖ਼ਸ਼ੇ ਕਵਿਤਾ ਨਾਰ ਨੂੰ, ਉਸ ਛੰਦ ਸੁਚਾਲੇ।
ਓਸ ਵਹਾਏ ਕਲਮ ਚੋਂ, ਰੱਤੇ ਪਰਨਾਲੇ।
ਚਾੜ੍ਹੇ ਸੂ ਸਾਹਿੱਤ ਦੇ, ਦਲ ਮਾਰ ਰਸਾਲੇ।
ਦਿਲ ਬਹਿ ਜਾਂਦੇ ਓਸਲੇ, ਜਦ ਖ਼ੌਫ਼ ਦਿਖਾਲੇ।
ਨਾੜਾਂ ਫੜਕਨ ਲਗਦੀਆਂ, ਜਦ ਬੀਰ ਉਛਾਲੇ।
ਵਾਂਗ ਭੁਜੰਗਾਂ*[1] ਸ਼ੂਕਦੇ, ਲਫ਼ਜ਼ੀ ਅਣਿਆਲੇ।
ਗੜ ਗੜ ਬੱਦਲ ਗੜ੍ਹਕਦੇ, ਜੋ ਅਖਰ ਕਾਲੇ।
ਉਸਤਤ ਕਰੇ ਅਕਾਲ ਦੀ, ਬਹਿ ਸ਼ਾਂਤ-ਸ਼ਿਵਾਲੇ।
ਜਾਪ ਕਰੇ ਜਦ ਓਸ ਦਾ, ਰਸ ਬੀਰ ਵਿਚਾਲੇ।
ਚਾਲੇ ਦਸੇ ਗ਼ਜ਼ਬ ਦੇ, ਉਸਤਾਦਾਂ ਵਾਲੇ।
ਚਲੇ ਉਹਦੇ ਦੋਰ ਵਿਚ, ਸਾਹਿੱਤ-ਪਿਆਲੇ।
ਕਾਇਰ ਜੋਧੇ ਹੋ ਗਏ, ਮੂਰਖ ਮਤਵਾਲੇ।

ਜੁੱਧ

ਦੇਖੋ ਆਨੰਦ ਪੁਰ ਤਰਫ਼, ਦੁਸ਼ਮਨ ਦਲ ਲਥੇ।
ਸਾਹਵੇਂ ਹੋਏ ਗਰਜਦੇ, ਸਿੰਘਾਂ ਦੇ ਜਥੇ।
ਭਿੜਦੇ ਸਾਹਨਾਂ ਦੀ ਤਰ੍ਹਾਂ, ਡਾਹ ਅਗੇ ਮਥੇ।


  1. ਸਖ ਤੇ ਭੰਦ ਦਾ ਨਾਂ ਹੈ।

੭੯.