ਪੰਨਾ:ਮਨੁਖ ਦੀ ਵਾਰ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰਨ ਪਟੇ ਸਰੋਹੀਆਂ, ਦਸ ਰਹੇ ਪਲੱਥੇ।
ਘਚ ਘਚ ਨੇਜ਼ੇ ਖੋਭਦੇ, ਪਹਿਲੇ ਹੀ ਹਥੇ।
ਖ਼ੂਨੀ ਧਾਰ ਨਕੇਲ ਹੈ, ਜਿਸ ਜੋਧੇ ਨਥੇ।
ਪਲ ਵਿਚ ਖ਼ਾਲੀ ਹੋ ਗਏ, ਤੂਸੇ ਜੋ ਭੱਥੇ।

ਗੱਜੀ ਦੂਣ ਪਹਾੜ ਦੀ, ਜਦ ਧੌਂਸੇ ਵੱਜੇ।
ਬੁਕੇ ਸਿੰਘ ਸਿੰਘ ਵਾਂਗਰਾਂ, ਦੂਜੇ ਦਲ ਗੱਜੇ।
ਬੁਰਜਾਂ ਵਾਂਗ ਖਲੋ ਗਏ, ਰਣ ਚੋਂ ਨਾ ਭੱਜੇ।
ਗੋਲੀ ਖਾਣ ਬਦਾਮ ਜਿਉਂ, ਉੱਕਾ ਨਾ ਰੱਜੇ।

ਗੁੱਥਮ ਗੁੱਥਾ ਹੋ ਗਏ, ਤੇ ਖਬੇ ਪਾਸੇ।
ਤੋਪਾਂ ਤੁਪਕਾਂ ਦਾਗਦੇ, ਲਗ ਗਏ ਚੁਮਾਸੇ।
ਹਿੱਕਾਂ ਦੇ ਬੁਕ ਭਰ ਰਹੇ, ਕੁਝ ਗੋਲ ਪਤਾਸੇ।
ਠਾਹ ਠਾਹ ਕਰਦੇ ਰਿਹਲਕੇ, ਬੀਰਾਂ ਦੇ ਹਾਸੇ।
ਖੰਡੇ ਬਰਛੇ ਹਨ ਬੜੇ, ਪਰ ਬੜੇ ਪਿਆਸੇ।
ਵਧਦੇ ਹਟਦੇ ਜਾਂਦਿਆਂ, ਦਲ ਦੇਂਦੇ ਝਾਸੇ।

ਭੀਮ ਚੰਦ ਲਲਕਾਰਦਾ, "ਅੜ ਅੜ ਤਨ ਵਾਰੋ।
ਅਜ ਦੀ ਖ਼ਾਤਰ ਪਾਲਿਆ, ਹੁਣ ਤਲਬਾਂ ਤਾਰੋ।
ਵਧ ਵਧ ਕੇ ਛੋਟ ਖਾ ਲਵੋ, ਕੰਮ ਸਾਡਾ ਸਾਰੋ।
ਰੱਤੀ ਗੰਗਾ ਤਰਦਿਆਂ, ਬਸ ਜਨਮ ਸਵਾਰੋ।

੮੦.