ਪੰਨਾ:ਮਨੁਖ ਦੀ ਵਾਰ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਤਰ੍ਹਾਂ ਭਾਈ ਸਾਹਿਬ ਆਪਣੀ ਵਾਰ ਵਿਚ ਅਛੋਪਲੇ ਹੀ ਗੁਰਦੇਵ ਦੀ ਲੋੜ ਸੁਝਾਈ ਜਾਂਦੇ ਹਨ, ਏਸੇ ਤਰ੍ਹਾਂ ਏਧਰ ਦੁਨੀਆਂ ਪਈ ਹੈ, ਪਰ ਏਸ ਨੂੰ ਪੂਰੀ ਤਰ੍ਹਾਂ ਸਜਾਉਣ ਵਾਲੇ ਦੀ ਜ਼ਰੂਰਤ ਨਾਲੋਂ ਨਾਲ ਜ਼ਾਹਰ ਹੁੰਦੀ ਜਾਂਦੀ ਹੈ। ਇਹ ਥੁੜ ਇਉਂ ਪੂਰੀ ਕੀਤੀ ਹੈ:-

ਜੰਮਿਆ ਸੂਰਾ ਧਰਤ ਦਾ ਮਾਨੁਖ ਨਿਆਰਾ।
ਸੂਰਾ ਲਫ਼ਜ਼ ਵਾਰ ਦੀ ਘੂਕਰ ਪੈਦਾ ਕਰ ਗਿਆ ਹੈ।

ਮਨੁਖ ਸੂਰਮਾ ਅਗਿਆਨ ਦੇ ਦਲ ਨਾਲ ਲੜਦਾ ਹੈ। ਹੌਲੇ ਹੌਲੇ ਅਸਭਿਤਾ ਦੇ ਮੋਰਚੇ ਨੂੰ ਮਿਸਰ ਤੇ ਬਾਬਲ ਵਿਚੋਂ ਜਿਤ ਲੈਂਦਾ ਹੈ। ਏਸ ਵਕਤ ਉਹਦੇ ਸੁਭਾ ਦੀ ਇਹ ਤਸਵੀਰ ਹੈ:-

ਮਿਲ ਗਿਲ ਕੇ ਮਾਨੁਖ ਨੇ, ਦੁਖ ਦਰਦ ਵੰਡਾਇਆ।
ਜਥੇ ਲਈ ਹੀ ਜੀਵਣਾ, ਉਸ ਚਿਤ ਵਸਾਇਆ।

... ... ...

ਮੂਰਖ ਬਣਿਆ ਨਾ ਕੋਈ ਨਾ ਚਤਰ ਸਦਾਇਆ।
ਇਹਨੇ ਜੀਵਨ ਖੋਜ ਦਾ ਜਦ ਕਦਮ ਵਧਾਇਆ।
ਲਬ ਲੋਭ ਨੇ ਰਾਹ ਵਿਚ, ਆ ਧਾੜਾ ਪਾਇਆ। (੩੨)
ਅਸੀਰੀਆ ਵਿਚ ਸਾਮਰਾਜ ਚਲ ਪਿਆ।
ਲੱਗਾ ਪੈਣ ਜਹਾਨ ਤੇ ਸ਼ਾਹਾਂ ਦਾ ਸਾਇਆ।
ਉਡਣ ਲਗਾ ਜਗਤ ਚੋਂ ਗੁਣ ਦਾ ਸਰਮਾਇਆ। (੩੩)
ਏਸ ਸਰਮਾਏ ਨੂੰ ਸੰਭਾਲਣ ਵਾਲੇ ਜ਼ਰਤੁਸ਼ਤ,

੧੦