ਪੰਨਾ:ਮਨੁਖ ਦੀ ਵਾਰ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਸਮੇਸ਼ ਚਮਤਕਾਰ

ਦੋ ਦਿਤੇ ਪੰਜਾਬ ਨੂੰ, ਉਸ ਪੰਜ ਪਿਆਰੇ।
ਲਾਲ ਲੁਟਾਏ ਆਪਣੇ, ਤੇ ਮਾਪੇ ਵਾਰੇ।
ਧਰਮ, ਦੀਨ, ਮਸੰਦ ਦੇ, ਉਸ ਔਗੁਣ ਮਾਰੇ।
ਬੰਦਾ ਬੰਦਾ ਬਣ ਗਿਆ, ਜਦ ਬਚਨ ਉਚਾਰੇ।

ਸੰਗਤ ਦੀ ਹੀ ਚਾਹ ਦਾ, ਨਿੱਤ ਪਾਣੀ ਭਰਦਾ।
ਸੰਗਤ ਜਨਤਾ ਵਾਸਤੇ, ਉਹ ਲੜਦਾ ਮਰਦਾ।
ਸੰਗਤ ਖ਼ਾਤਰ ਰਾਤ ਦਿਨ, ਸਭ ਕੁਝ ਸੀ ਕਰਦਾ।
ਸੰਗਤ ਦਾ ਹੀ ਸਤਿਗੁਰੂ, ਸੰਗਤ ਦਾ ਬਰਦਾ।

ਉਹਦੇ ਹੀ ਪਰਸਾਦਿ ਤੇ, ਕੁਲ ਮਿਸਲਾਂ ਧਾਰਾਂ,
ਵਗੀਆਂ ਆਣ ਪੰਜਾਬ ਤੇ, ਲਾ ਅਜਬ ਬਹਾਰਾਂ।
ਮਮਝੋ ਓਸ ਬਚਾਈਆਂ, ਅਹਿਮਦ ਤੋਂ ਨਾਰਾਂ।
ਉਹਦੀ ਰੂਹ ਬਣਾਈਆਂ, ਜਿਤੋਂ ਵਧ ਹਾਰਾਂ।
ਉਹਦੀ ਸੂਝ ਦਵਾਈਆਂ, ਮਾਨੁਖਤਾ ਸਾਰਾਂ।
ਰੰਗ ਦਿਤਾ ਹੈ ਹਿੰਦ ਨੂੰ, ਉਹਦੇ ਉਪਕਾਰਾਂ।
ਏਸੇ ਕਰ ਕੇ ਉਹਦੀਆਂ, ਗਾਂਦਾ ਹਾਂ ਵਾਰਾਂ।

੮੪.