ਪੰਨਾ:ਮਨੁਖ ਦੀ ਵਾਰ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਪਾਸਾ ਪੰਜਾਬ ਦਾ, ਸੀ ਫੁਲਿਆ ਫਲਿਆ।
ਸਾੜੇ ਨਾਲੇ ਹਸਦ ਦਾ, ਕੁਝ ਸੂਰਜ ਢਲਿਆ।
ਇਲਮਾਂ ਕਥਾਂ ਬੁਝਾਰਤਾਂ, ਚੌਗਿਰਦਾ ਵਲਿਆ।
ਸ਼ੋਰੀ, ਟੱਪਾ ਗਾਂਵਿਆ, ਜੋ ਹਿੰਦ ਵਿਚ ਚਲਿਆ।

ਆਖ਼ਰ ਏਸੇ ਦੇਸ ਨੇ ਕੁਲ ਡਾਕੂ ਡਕੇ।
ਹਰੀਆ ਹਰੀਆ ਕਹਿੰਦਿਆਂ, ਜਰਵਾਣੇ ਥਕੇ।
ਫੂਲਾ ਸਿੰਘ ਦਬਾ ਗਿਆ, ਸਰਹੱਦੀ ਨੱਕੇ।
ਨਿਕਲੇ ਹਿੰਦੀ ਤਾਸ਼ ਦੇ, ਪੰਜਾਬੀ ਯੱਕੇ।

ਪੰਜਾਬ ਤੇ ਹਿੰਦ

ਹਿੰਦ ਲਈ ਪੰਜਾਬ ਨੇ, ਹਿਤ ਹਰਦਮ ਦੱਸਿਆ।
ਮੇਘ ਸਕੰਦਰ ਗਜਿਆ, ਪਰਸ ਮੀਂਹ ਵੱਸਿਆ।
ਅਹਿਮਦ ਨਾਦਰ ਏਸ ਥਾਂ, ਜਮਿਆਂ ਨਾ, ਨੱਸਿਆ।
ਹਿੰਦ ਬਣਿਆ ਅੰਗਰੇਜ਼ ਦਾ, ਪੰਜਾਬ ਗ੍ਰੱਸਿਆ।
ਸੰਨ ਸਤਵਿੰਜਾ ਰੂਪ ਜੀ, ਦਸ ਦਸ ਕੇ ਹੱਸਿਆ।
ਸਭਰਾਵਾਂ ਦੀ ਭੁਲ ਗਿਆ, ਕਰਤੂਤੀ ਮੱਸਿਆ।

ਉੱਠੇ ਭਾਰਤ ਵਾਸਤੇ, ਪੰਜਾਬ ਪਿਆਰੇ।
ਬਜ ਬਜ ਘਾਟ ਬਣਾਇਆ, ਸਿਰ ਦੁਖ ਸਹਾਰੇ।
ਬੱਬਰ ਜਾਗੇ ਰੂਪ ਜੀ, ਗੋਰੇ ਨੇ ਮਾਰੇ।

੮੭.