ਪੰਨਾ:ਮਨੁਖ ਦੀ ਵਾਰ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਰਲ ਮਾਰਕਸ

ਮਜ਼ਦੂਰਾਂ ਦੇ ਦਰਦ ਨੇ, ਇਕ ਮਰਦ ਉਠਾਇਆ।

ਕਢਿਆ ਕਿਰਤੀ ਫ਼ਲਸਫ਼ਾ, ਲਿਖਿਆ ਸਮਝਾਇਆ।
ਉਸ ਸਰਮਾਇਆਦਾਰ ਨੂੰ, ਮੁਜਰਮ ਠਹਿਰਾਇਆ।
ਕਿ ਏਸੇ ਨੇ ਠਗ ਲਿਆ, ਜਗ ਦਾ ਸਰਮਾਇਆ।
ਰੱਤ ਚੂਸੀ ਮਜ਼ਦੂਰ ਦੀ, ਕੰਮ ਕਾਜ ਵਧਾਇਆ।

੯੬.