ਪੰਨਾ:ਮਨੁਖ ਦੀ ਵਾਰ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਨਫ਼ਿਊਸ਼ਸ ਤੇ ਬੁਧ ਵਰਗੇ ਕਈ ਮਹਾਤਮਾ ਆਏ। ਇਹਨਾਂ ਵਿਚੋਂ ਕਈ ਫ਼ਿਲਾਸਫ਼ਰ, ਕਈ ਕਲਮੀ ਜੋਧੇ ਤੇ ਕਈ ਅਮਨ ਲਈ ਲੜਨ ਵਾਲੇ ਤੇਗ਼ ਦੇ ਧਨੀ ਸਨ। ਗਲ ਕੀ ਮਨੁਖ ਦੀ ਹਰ ਬਹਾਦਰੀ ਦੇ ਹਰ ਰੂਪ ਦਾ ਵਾਰ ਦੁਆਰਾ ਜਸ ਗਾਂਵਿਆ। ਉਹਨੂੰ ਜੀਵਨ ਮਹਾਂ ਯੁਧ ਜਿਤਣ ਲਈ ਉਤਸ਼ਾਹ ਦੇਣ ਵਾਸਤੇ ਵਾਰ ਦਾ ਨਾਂ 'ਮਨੁਖ ਦੀ ਵਾਰ' ਰਖਿਆ ਹੈ, ਜਿਸ ਦਾ ਭਾਵ ਹੈ ਕਿ ਮਨੁਖ ਦੀ ਅੰਤ ਫ਼ਤਹ ਹੋਣੀ ਹੈ। ਜਿਹੜੇ ਮਨੁਖ ਦੀ ਫ਼ਤਹ ਹੋਣੀ ਹੈ? ਜਿਹੜਾ ਸਾਇੰਸ ਦੀਆਂ ਕਾਢਾਂ, ਜਗਤ ਦੇ ਸੁਖ ਵਾਸਤੇ ਕਢ ਰਿਹਾ ਹੈ, ਜਿਹੜਾ ਚਿਤਰ ਕਲਾ ਤੇ ਕਾਵਿ ਕਲਾ ਆਦਿ ਦੁਆਰਾ ਜਨਤਾ ਨੂੰ ਸੂਝ ਦੇ ਰਿਹਾ ਹੈ। ਜਿਹੜਾ ਨਾਵਲ, ਕਹਾਣੀਆਂ ਤੇ ਡਰਾਮੇ, ਵੇਲੇ ਦਾ ਰੰਗ ਦੇਖ ਕੇ ਨਹੀਂ, ਸਮਝ ਸੋਚ ਕੇ ਜਨਤਾ ਦੇ ਹਿਤ ਵਾਸਤੇ ਬਣਾ ਰਿਹਾ ਹੈ।

ਵਾਰ ਮੁਕੰਮਲ ਕਰ ਕੇ, ਕੁਝ ਟੋਟੇ ਲਾਗਲੇ ਸਜਣਾਂ ਨੂੰ ਸੁਣਾਏ ਤੇ ਅਖ਼ੀਰ ਸਰਦਾਰ ਕਪੂਰ ਸਿੰਘ ਜੀ ਆਈ. ਸੀ. ਐਸ. ਨੂੰ ਸ਼ਿਮਲੇ ਭੇਜ ਦਿਤੀ। ਉਨ੍ਹਾਂ ਦੋ ਕੁ ਹਫ਼ਤਿਆਂ ਪਿਛੋਂ ਵਾਪਸ ਕੀਤੀ ਤੇ ਨਾਲ ਹੀ ਉਤਸ਼ਾਹ ਵਧਾਊ ਚਿੱਠੀ ਭੇਜੀ:-

"ਮਾਨਯੋਗ ਵੀਰ ਜੀਓ,

ਵਾਰ ਪੜ੍ਹ ਲਈ ਹੈ। ਪੈਂਸਲੀ ਟੂਕਾਂ ਦਿਤੀਆਂ ਹਨ, ਪਰ ਤੁਹਾਡੇ ਹੁਕਮ ਮੰਨਣ ਵਜੋਂ

੧੧.