ਪੰਨਾ:ਮਨੁਖ ਦੀ ਵਾਰ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਪ ਪੁੰਨ ਨੂੰ ਓਸ ਨੇ, ਨਾ ਅੱਡ ਕਰਾਇਆ।
ਕਿਧਰੇ ਸ਼ੋਪਨਹਾਰ ਨੂੰ, ਤ੍ਰਿਸ਼ਨਾ ਤਝਫਾਇਆ।
ਕਿਧਰੇ ਨਿਸ਼ਟੇ ਉੱਠਿਆ, ਇਕਬਾਲ ਬਣਾਇਆ।
ਹਰ ਇਕ ਮੂੰਹ ਨੇ ਰੂਪ ਜੀ, ਅਡ ਬੋਲ ਸੁਣਾਇਆ।
ਚਿੰਤਾਂ ਸੋਚਾਂ ਨਾਲ ਹੀ, ਹਰ ਸਿਰ ਚਕਰਾਇਆ।
ਨਵੀਂ ਪੁਰਾਣੀ ਪੈਂਠ ਨੇ, ਆ ਖੌਰੂ ਪਾਇਆ।
ਥਿੜਿਆ ਪੈਰ ਬਢੈਲ ਦਾ, ਤੇ ਨਵੀਂ ਜਮਾਇਆ।
ਅਰਥ ਸ਼ਾਸਤਰ ਦੀ ਤਰਫ਼, ਕਈਆਂ ਚਿੱਤ ਲਾਇਆ।
ਐਡਮ ਅਪਣੇ ਨਾਮ ਨੂੰ, ਕਾਫ਼ੀ ਚਮਕਾਇਆ।

ਲੋਕ ਸੱਤਾ

ਲੋਕਾਂ ਦੀ ਸੱਤਾ ਰਹੇ, ਕਹਿੰਦੇ ਸਨ ਸਿਆਣੇ।
ਸੱਤਾ ਸਮਝੀ ਸਾਫ਼ ਸੀ, ਹਨ ਰਾਜ ਨਿਤਾਣੇ।
ਕਹਿੰਦੀ ਲੋਕ ਬਰਾਬਰੀ, ਠਾਕੇ ਕੁਲ ਭਾਣੇ।
ਅਕਲ ਮੁਤਾਬਕ ਰੂਪ ਜੀ, ਏਹ ਬਖਸ਼ੇ ਦਾਣੇ।

ਟਾਮਸ ਪੇਣ ਤੇ ਲੋਕ ਸੱਤਾ

ਉੱਠਿਆ ਟਾਮਸਪੇਣ ਤੇ, ਲੋਕਾਂ ਲਈ ਲੜਿਆ।
ਆਦਮ ਦੇ ਹਕ ਵਾਸਤੇ, ਲਿਖਿਆ ਤੇ ਅੜਿਆ।
ਪਿਛੇ ਨੱਸੂ ਗ਼ਰਜ਼ੀਆਂ, ਇਹਨੂੰ ਵੀ ਫੜਿਆ।

੯੪.