ਪੰਨਾ:ਮਨੁਖ ਦੀ ਵਾਰ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਕਦੀ ਚਲਣੀ ਨਹੀਂ, ਕਲਮੀ ਚਤਰਾਈ।
ਕਾਮ ਦਿਓਤੇ ਦੀ ਬਲੀ, ਇਹ ਨਾਰ ਬਣਾਈ।
ਤਾਂ ਵੀ ਸਾੜੀ ਜਾ ਰਹੇ, ਅਪਣੀ ਦਾਨਾਈ।
ਮਰਦ ਝੁਕਾਇਆ ਨਾਰ ਨੇ, ਦਸ ਦਿਲੀ ਸਫ਼ਾਈ।
ਕੀਤੀ ਨਾਈਟਿੰਗੇਲ ਨੇ, ਜੋ ਲੋਕ-ਭਲਾਈ।
ਸੀਨੇ ਤੇ ਹੱਥ ਧਰ ਕਹੋ, ਕਿਸ ਕਾਢ ਕਢਾਈ?
ਬਣ ਕੇ ਅੰਮ੍ਰਿਤ ਸ਼ੇਰ ਗਿਲ, ਜਦ ਕਲਾ ਜਗਾਈ,
ਫੈਲ ਗਈ ਸੰਸਾਰ ਵਿਚ, ਹੁਨਰੀ ਰੁਸ਼ਨਾਈ।
ਮਾਤ ਬਸੰਤੀ ਨੇ ਸਦਾ, ਹਿੱਤ ਨਹਿਰ ਵਹਾਈ।
ਹੁਨਰ ਅਖਾੜੇ ਮੈਨਿਕਾ, ਕਰ ਹੱਦ ਵਖਾਈ।
ਪੈਰੀਂ ਪੈ ਕੇ ਮਚ ਪਈ, ਮਨ ਦੀ ਨਰਮਾਈ।
ਤੋਰੂ ਦੱਤ ਸਰੋਜਨੀ, ਕਵਿਤਾ ਮਟਕਾਈ।
ਪਰਲ ਬੁੱਕ ਸੰਸਾਰ ਨੂੰ, ਜੋ ਕਥਾ ਸੁਣਾਈ।
ਬੁੱਤ ਬਣ ਕੇ ਸੁਣਦੀ ਪਈ, ਜਗ ਦੀ ਦਾਨਾਈ।

ਉੱਨੀਵੀ ਸਦੀ ਤੇ ਯੂਰਪ

ਹਰ ਇਕ ਗਲ ਦੀ ਸੂਝ ਨੇ, ਜਗ ਝੂਣ ਜਗਾਇਆ।
ਮਜ਼ਹਬ ਦੀ ਟਕਸਾਲ ਨਾ, ਸਿੱਕਾ ਚਲਵਾਇਆ।
ਚਾਰਵਾਕ ਦਾ ਪੈ ਗਿਆ, ਯੂਰਪ ਵਿਚ ਸਾਇਆ।
ਕਿਧਰੇ ਹੈਗਲਵਾਦ ਨੇ, ਝੰਡਾ ਲਹਿਰਾਇਆ।

੯੩.