ਪੰਨਾ:ਮਨੁਖ ਦੀ ਵਾਰ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਹਨਤ ਮੁੱਲ ਖ਼ਰੀਦ ਕੇ, ਹਰ ਮਹਿਲ ਬਣਾਇਆ।
ਕਾਮੇ ਢਾਰੇ ਬਾਝ ਹੀ, ਨਿਤ ਝਟ ਲੰਘਾਇਆ।
ਸੱਚੀ ਮੂਰਤ ਵਾਹੁੰਦਿਆਂ, ਉਹ ਨਾ ਘਬਰਾਇਆ।
ਜਦ ਵੇਖੀ ਮਜ਼ਦੂਰ ਨੇ, ਸਿਰ ਪੈਰੀਂ ਪਾਇਆ।
ਕਿਰਤੀ ਸ਼ਾਹ ਦਾ ਏਸ ਨੇ, ਜੁੱਧ ਸਾਫ਼ ਸੁਝਾਇਆ।
ਲੜਨ ਹੱਕ ਦੇ ਵਾਸਤੇ, ਉਸ ਧਰਮ ਧੁਮਾਇਆ।
ਜੰਗਾਂ ਬਾਝੋਂ ਰੂਪ ਜੀ, ਕਿਸ ਨੇ ਹਕ ਪਾਇਆ?
ਵਜ ਗਜ ਕੇ ਸੰਸਾਰ ਵਿਚ, ਉਸ ਸਾਫ਼ ਸੁਣਾਇਆ।
ਦਿਤਾ ਓਸ ਜਹਾਨ ਨੂੰ, ਇਲਮ [1]*ਸਰਮਾਇਆ।

ਕਹਿੰਦਾ ਸੀ ਸੰਸਾਰ ਚੋਂ, ਮੋਛੂ ਪਣ ਮਾਰੋ।
ਸ਼ਾਹ ਸਰਮਾਇਆਦਾਰ ਦੇ, ਕੁਲ ਤੌਰ ਵਿਚਾਰੋ।
ਇਕ ਮੁੱਠ ਹੋ ਉੱਦਮ ਕਰੋ, ਤੇ ਜੂਨ ਸਵਾਰੋ।
ਡਾਹੋ ਹਿੱਕਾਂ ਹੱਕ ਲਈ, ਨਾ ਜੇਰਾ ਹਾਰੋ।
ਹਰ ਧਨ ਸਾਂਝਾ ਜਾਣ ਕੇ, ਵੰਡੋ ਕੰਮ ਸਾਰੋ।
ਵੰਡਣ ਖ਼ਾਤਰ ਰੂਪ ਜੀ, ਤਨ ਮਨ ਧਨ ਵਾਰੋ।

ਲੈਨਿਨ

ਖਾਕਾ ਵਾਹਿਆ ਮਾਰਕਸ ਨੇ, ਲੈਨਿਨ ਰੰਗ ਭਰਿਆ।


  1. *ਕੈਪੀਟਲ ਨਾਂ ਦੀ ਕਿਤਾਬ।

੯੭.